ਸਤਨਾਮ ਸਿੰਘ ਸੰਧੂ ਬਕਾਇਦਾ ਭਾਜਪਾ ’ਚ ਸ਼ਾਮਲ

0
189

ਨਵੀਂ ਦਿੱਲੀ : ਨਾਮਜ਼ਦ ਸਾਂਸਦ ਸਤਨਾਮ ਸਿੰਘ ਸੰਧੂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪਾਰਟੀ ਦੀ ਰਾਜ ਸਭਾ ਵਿਚ ਤਾਕਤ ਵੱਧ ਕੇ 87 ਹੋ ਗਈ।
ਰਾਜ ਸਭਾ ਦੇ ਬੁਲੇਟਿਨ ਮੁਤਾਬਕ ਸੰਧੂ ਨੇ 31 ਜਨਵਰੀ ਨੂੰ ਮੈਂਬਰੀ ਦੀ ਸਹੁੰ ਚੁੱਕੀ ਸੀ ਤੇ ਛੇ ਮਹੀਨਿਆਂ ਤੋਂ ਪਹਿਲਾਂ 22 ਜੁਲਾਈ ਨੂੰ ਭਾਜਪਾ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਉਨ੍ਹਾ ਨੂੰ ਭਾਜਪਾ ਦਾ ਮੈਂਬਰ ਮੰਨਿਆ ਜਾਵੇਗਾ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਧੂ ਦੇ ਸ਼ਾਮਲ ਹੋਣ ਤੋਂ ਬਾਅਦ ਵੀ ਮੋਦੀ ਸਰਕਾਰ ਨੂੰ ਰਾਜ ਸਭਾ ਵਿਚ ਕੋਈ ਬਿੱਲ ਪਾਸ ਕਰਾਉਣ ਲਈ ਹੋਰਨਾਂ ਪਾਰਟੀਆਂ ਦੇ ਮੈਂਬਰਾਂ ਦੀ ਲੋੜ ਪਵੇਗੀ। 225 ਮੈਂਬਰੀ ਰਾਜ ਸਭਾ ਵਿਚ ਬਿੱਲ ਪਾਸ ਕਰਾਉਣ ਲਈ 113 ਮੈਂਬਰਾਂ ਦੀ ਲੋੜ ਹੁੰਦੀ ਹੈ।
ਪਿਛਲੇ ਦੌਰ ਵਿਚ ਆਂਧਰਾ ਦੀ ਵਾਈ ਐੱਸ ਆਰ ਸੀ ਪੀ ਤੇ ਓਡੀਸ਼ਾ ਦੀ ਬੀ ਜੇ ਡੀ ਮੋਦੀ ਸਰਕਾਰ ਦੀ ਮਦਦ ’ਤੇ ਆ ਜਾਂਦੀਆਂ ਸਨ ਪਰ ਹੁਣ ਬੀ ਜੇ ਡੀ ਨੇ ਐਲਾਨਿਆ ਹੈ ਕਿ ਉਹ ਅਪੋਜ਼ੀਸ਼ਨ ਦਾ ਰੋਲ ਨਿਭਾਏਗੀ। ਕਾਂਗਰਸ ਦੇ 26 ਮੈਂਬਰ ਹਨ ਤੇ ਅਪੋਜ਼ੀਸ਼ਨ ਦੇ ਗੱਠਜੋੜ ਇੰਡੀਆ ਦੇ ਕਾਂਗਰਸ ਸਮੇਤ ਕੁਲ 87 ਮੈਂਬਰ ਹਨ।

LEAVE A REPLY

Please enter your comment!
Please enter your name here