ਪਹਿਲੇ ਹੀ ਦਿਨ ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼

0
181

ਪੈਰਿਸ : ਪੈਰਿਸ ਓਲੰਪਿਕ 2024 ’ਚ ਪਹਿਲੇ ਦਿਨ ਭਾਰਤ ਦੇ ਖਿਡਾਰੀਆਂ ਨੇ ਕਈ ਮੁਕਾਬਲਿਆਂ ’ਚ ਹਿੱਸਾ ਲਿਆ। ਸ਼ੂਟਿੰਗ 10 ਮੀਟਰ ਰਾਇਫ਼ਲ ’ਚ ਭਾਰਤੀ ਟੀਮ ਤਮਗਾ ਨਹੀਂ ਜਿੱਤ ਸਕੀ। 10 ਮੀਟਰ ਏਅਰ ਰਾਇਫਲ ਮਿਕਸਡ ਟੀਮ ’ਚ ਇਲਾਵੇਨਿਲ ਵਲਾਰਿਵਨ ਅਤੇ ਸੰਦੀਪ ਸਿੰਘ ਫਾਇਨਲ ’ਚ ਜਗ੍ਹਾ ਨਹੀਂ ਬਣਾ ਸਕੇ, ਉਹ 12ਵੇਂ ਸਥਾਨ ’ਤੇ ਰਹੇ। ਉਥੇ ਹੀ ਰਮਿਤਾ ਜਿੰਦਲ ਅਤੇ ਅਰਜੁਨ ਬਾਬੁਤਾ ਛੇਵੇਂ ਸਥਾਨ ’ਤੇ ਰਹੇ। ਚੀਨ ਅਤੇ ਕੋਰੀਆ ਵਿਚਾਲੇ ਸੋਨ ਤਗਮੇ ਦਾ ਮੁਕਾਬਲਾ ਹੋਵੇਗਾ, ਕਿਉਕਿ ਦੋਵੇਂ ਟਾਪ-2 ਵਿਚ ਰਹੇ ਹਨ। ਕਜ਼ਾਕਿਸਤਾਨ ਅਤੇ ਜਰਮਨੀ ਵਿਚਾਲੇ ਕਾਂਸੀ ਤਮਗੇ ਦਾ ਮੁਕਾਬਲਾ ਹੋਵੇਗਾ।

LEAVE A REPLY

Please enter your comment!
Please enter your name here