ਪੈਰਿਸ : ਭਾਰੀ ਸ਼ੂਟਰ ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਈ। ਉਹ ਐਤਵਾਰ 28 ਜੁਲਾਈ ਨੂੰ ਫਾਈਨਲ ਮੁਕਾਬਲੇ ’ਚ ਹਿੱਸਾ ਲਵੇਗੀ। ਮਨੂ ਨੇ ਕੁਆਲੀਫਾਈ ਮੁਕਾਬਲੇ ’ਚ 600 ’ਚੋਂ 580 ਪੁਆਇੰਟ ਹਾਸਲ ਕੀਤੇ ਅਤੇ 45 ਸ਼ੂਟਰਾਂ ’ਚੋਂ ਤੀਜੇ ਸਥਾਨ ’ਤੇ ਰਹੀ। ਇਸ ਮੁਕਾਬਲੇ ’ਚ ਦੂਜੀ ਭਾਰਤੀ ਸ਼ੂਟਰ ਰਿਦਮ ਸਾਂਗਵਾਨ ਫਾਈਨਲ ’ਚ ਨਹੀਂ ਪਹੁੰਚ ਸਕੀ। ਸਾਂਗਵਾਨ 573 ਪੁਆਇੰਟ ਦੇ ਨਾਲ 15ਵੇਂ ਸਥਾਨ ’ਤੇ ਰਾਹੀ। ਟਾਪ 8 ਸ਼ੂਟਰਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਪੈਰਿਸ ਓਲੰਪਿਕ 2024 ਦਾ ਪਹਿਲਾ ਗੋਲਡ ਮੈਡਲ ਜਿੱਤਿਆ। ਚਾਈਨੀਜ਼ ਟੀਮ ਸ਼ੂਟਿੰਗ ਦੇ 10 ਮੀਟਰ ਰਾਈਫਲ ਮਿਕਸਡ ਮੁਕਾਬਲੇ ’ਚ ਚੈਂਪੀਅਨ ਬਣੀ।