ਮਨੂੰ ਤੇ ਸਰਬਜੋਤ ਤਮਗਾ ਦੌੜ ’ਚ

0
223

ਚੈਟੋਰੌਕਸ : ਮਨੂੰ ਭਾਕਰ ਨੇ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ, ਪਰ ਰਮੀਤਾ ਜਿੰਦਲ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਸੱਤਵੇਂ ਸਥਾਨ ’ਤੇ ਰਹਿ ਕੇ ਤਮਗੇ ਦੀ ਦੌੜ ਵਿੱਚੋਂ ਬਾਹਰ ਹੋ ਗਈ। ਮਨੂੰ ਅਤੇ ਸਰਬਜੋਤ ਨੇ ਮਿਕਸਡ ਟੀਮ ਵਿਚ 580 ਸਕੋਰ ਹਾਸਲ ਕੀਤਾ, ਜਿਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਇਨ੍ਹਾਂ ਦਾ ਸਾਹਮਣਾ ਕੋਰੀਆ ਦੇ ਓ ਯੀ ਜਿਨ ਅਤੇ ਲੀ ਵੋਨਹੋ ਨਾਲ ਹੋਵੇਗਾ। ਉਧਰ, ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ ਦੀ ਜੋੜੀ 576 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹੀ।

LEAVE A REPLY

Please enter your comment!
Please enter your name here