ਹੰੁਮਸ ’ਚ ਆਸਣ ਕਰਾਉਣ ’ਤੇ 12 ਬੱਚੇ ਬੇਹੋਸ਼

0
97

ਏਟਾ : ਯੂ ਪੀ ਦੇ ਏਟਾ ਜ਼ਿਲ੍ਹੇ ਦੇ ਮਲਾਵਨ ਥਾਣਾ ਖੇਤਰ ਦੇ ਹਰਚੰਦਪੁਰ ਦੇ ਪੀਐੱਮ ਸ੍ਰੀ ਕੇਂਦਰੀ ਵਿਦਿਆਲਿਆ ’ਚ ਮੰਗਲਵਾਰ ਸਵੇਰੇ ਪ੍ਰਾਰਥਨਾ ਮਗਰੋਂ ਹੰੁਮਸ ’ਚ ਦੋ ਵਾਰ ਕਸਰਤ ਅਤੇ ਯੋਗ ਆਸਣ ਕਰਨ ਲਈ ਮਜਬੂਰ ਕੀਤੇ ਜਾਣ ਕਾਰਨ 12 ਬੱਚੇ ਬੇਹੋਸ਼ ਹੋ ਗਏ। ਡੀ ਸੀ ਪ੍ਰੇਮ ਰੰਜਨ ਸਿੰਘ ਮੁਤਾਬਕ ਪ੍ਰਾਰਥਨਾ ਮਗਰੋਂ ਕਸਰਤ ਦੌਰਾਨ ਬੇਹੋਸ਼ ਬੱਚਿਆਂ ਨੂੰ ਪਿ੍ਰੰਸੀਪਲ ਸੰਧਿਆ ਸ਼ਰਨ ਮੈਡੀਕਲ ਕਾਲਜ ਲੈ ਗਈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਾਰੇ ਬੱਚੇ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀ ਹਨ।

LEAVE A REPLY

Please enter your comment!
Please enter your name here