ਨਵੀਂ ਦਿੱਲੀ : ਕੇਰਲਾ ਦੇ ਪਹਾੜੀ ਖੇਤਰ ਵਾਇਨਾਡ ’ਚ ਭਾਰੀ ਮੀਂਹ ਕਾਰਨ ਸੋਮਵਾਰ ਦੇਰ ਰਾਤ ਜ਼ਮੀਨ ਖਿਸਕਣ ਨਾਲ 119 ਲੋਕਾਂ ਦੀ ਮੌਤ ਹੋ ਗਈ ਤੇ 400 ਤੋਂ ਵੱਧ ਲਾਪਤਾ ਹੋ ਗਏ। ਬਚਾਅ ਕਾਰਜਾਂ ਵਿਚ ਥਲ ਤੇ ਹਵਾਈ ਸੈਨਾ ਵੀ ਲਾਈ ਗਈ ਹੈ। ਇਸੇ ਦੌਰਾਨ ਹਿਮਾਚਲ ਦੇ ਕੁੱਲੂ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ ਮਨੀਕਰਨ ਘਾਟੀ ਦੇ ਤੋਸ਼ ਨਾਲੇ ’ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਇੱਕ ਪੁਲ ਤੇ ਸ਼ਰਾਬ ਦੇ ਠੇਕੇ ਸਮੇਤ ਤਿੰਨ ਦੁਕਾਨਾਂ ਰੁੜ੍ਹ ਗਈਆਂ।