ਨਵੀਂ ਦਿੱਲੀ : ਈ ਡੀ ਨੇ ਬੁੱਧਵਾਰ ਨੈਸ਼ਨਲ ਹੇਰਾਲਡ ਅਖਬਾਰ ਦੀ ਬਿਲਡਿੰਗ ਵਿੱਚ ਯੰਗ ਇੰਡੀਅਨ ਦਾ ਦਫਤਰ ਆਰਜ਼ੀ ਤੌਰ ‘ਤੇ ਸੀਲ ਕਰ ਦਿੱਤਾ ਤੇ ਹਦਾਇਤ ਕੀਤੀ ਕਿ ਉਸ ਦੀ ਆਗਿਆ ਤੋਂ ਬਿਨਾਂ ਨਾ ਖੋਲਿ੍ਹਆ ਜਾਵੇ | ਈ ਡੀ ਨੇ ਮੰਗਲਵਾਰ ਨੈਸ਼ਨਲ ਹੇਰਾਲਡ ਕੇਸ ਵਿਚ ਮਨੀ ਲਾਂਡਰਿੰਗ ਦੀ ਜਾਂਚ ਦੇ ਸੰਬੰਧ ਵਿਚ ਦਿੱਲੀ ਵਿਚ ਹੇਰਾਲਡ ਹਾਊਸ ਸਣੇ 12 ਟਿਕਾਣਿਆਂ ‘ਤੇ ਛਾਪੇ ਮਾਰੇ ਸਨ | ਹੇਰਾਲਡ ਹਾਊਸ ਐਸੋਸੀਏਟ ਜਰਨਲਜ਼ ਲਿਮਟਿਡ (ਏ ਜੇ ਐੱਲ) ਦਾ ਰਜਿਸਟਰਡ ਦਫਤਰ ਹੈ | | ਏ ਜੇ ਐੱਲ ਨੈਸ਼ਨਲ ਹੇਰਾਲਡ ਅਖਬਾਰ ਦੀ ਪਬਲਿਸ਼ਰ ਹੈ ਤੇ ਈ ਡੀ ਇਸ ਨੂੰ ਗਾਂਧੀ ਪਰਵਾਰ ਦੀ ਫਰਮ ਯੰਗ ਇੰਡੀਅਨ ਵੱਲੋਂ ਐਕੁਆਇਰ ਕਰਨ ਦੀ ਜਾਂਚ ਕਰ ਰਹੀ ਹੈ | ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਈ ਡੀ ਆਪੋਜ਼ੀਸ਼ਨ ਪਾਰਟੀਆਂ ਨੂੰ ਤਬਾਹ ਕਰਨ ਲਈ ਕੇਂਦਰ ਸਰਕਾਰ ਦਾ ਔਜ਼ਾਰ ਬਣ ਗਈ ਹੈ |