ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 24 ਆਈ ਪੀ ਐੱਸ ਅਤੇ 4 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਰੋਡ ਸੇਫਟੀ ਫੋਰਸ ਸਮੇਤ 14 ਜ਼ਿਲਿਆਂ ਦੇ ਐੱਸ ਐੱਸ ਪੀ ਬਦਲੇ ਗਏ ਹਨ | ਕੁਝ ਰੇਂਜ ਅਫਸਰਾਂ ਨੂੰ ਵੀ ਬਦਲਿਆ ਗਿਆ ਹੈ | ਪੋਸਟਿੰਗ ਲਈ ਉਪਲੱਬਧ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ ਜੀ ਪ੍ਰੋਵੀਜ਼ਨਿੰਗ ਪੰਜਾਬ, ਚੰਡੀਗੜ੍ਹ ਲਾਇਆ ਗਿਆ ਹੈ |
ਮੁਹਾਲੀ, ਪਟਿਆਲਾ, ਬਠਿੰਡਾ, ਫਾਜ਼ਿਲਕਾ, ਮਾਨਸਾ, ਮੋਗਾ, ਮਾਲੇਰਕੋਟਲਾ, ਪਠਾਨਕੋਟ, ਮੁਕਤਸਰ, ਫਰੀਦਕੋਟ, ਤਰਨਤਾਰਨ, ਬਟਾਲਾ, ਅੰਮਿ੍ਤਸਰ ਦਿਹਾਤੀ ਅਤੇ ਜਲੰਧਰ ਦਿਹਾਤੀ ਅਤੇ ਰੋਡ ਸੇਫਟੀ ਫੋਰਸ ਦੇ ਐੱਸ ਐੱਸ ਪੀ ਨੂੰ ਬਦਲਿਆ ਗਿਆ ਹੈ | ਆਈ ਪੀ ਐਸ ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ ਏ ਆਈ ਜੀ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ | ਅਮਨੀਤ ਕੌਂਡਲ ਨੂੰ ਐੱਸ ਐੱਸ ਪੀ ਬਠਿੰਡਾ, ਵਰੁਣ ਸ਼ਰਮਾ ਨੂੰ ਏ ਆਈ ਜੀ ਪ੍ਰੋਵੀਜ਼ਨਿੰਗ ਪੰਜਾਬ, ਚੰਡੀਗੜ੍ਹ ਤੇ ਐੱਸ ਐੱਸ ਪੀ ਸੜਕ ਸੁਰੱੱਖਿਆ ਪੰਜਾਬ, ਦੀਪਕ ਪਾਰੀਕ ਨੂੰ ਐੱਸ ਐੱਸ ਪੀ ਮੁਹਾਲੀ, ਭਗੀਰਥ ਨੂੰ ਐੱਸ ਐੱਸ ਪੀ ਮਾਨਸਾ, ਗੌਰਵ ਤੂਰਾ ਨੂੰ ਐੱਸ ਐੱਸ ਪੀ ਤਰਨਤਾਰਨ, ਅੰਕੁਰ ਗੁਪਤਾ ਨੂੰ ਐੱਸ ਐੱਸ ਪੀ ਮੋਗਾ, ਸੋਹੇਲ ਕਾਸਿਮ ਨੂੰ ਐੱਸ ਐੱਸ ਪੀ ਬਠਿੰਡਾ, ਪ੍ਰਗਿਆ ਜੈਨ ਨੂੰ ਐੱਸ ਐੱਸ ਪੀ ਫਰੀਦਕੋਟ, ਤੁਸ਼ਾਰ ਗੁਪਤਾ ਨੂੰ ਐੱਸ ਐੱਸ ਪੀ ਸ੍ਰੀ ਮੁਕਤਸਰ ਸਾਹਿਬ, ਪੀ ਪੀ ਐੱਸ ਅਧਿਕਾਰੀ ਗਗਨ ਅਜੀਤ ਸਿੰਘ ਨੂੰ ਐੱਸ ਐੱਸ ਪੀ ਮਲੇਰਕੋਟਲਾ, ਦਲਜਿੰਦਰ ਸਿੰਘ ਨੂੰ ਐੱਸ ਐੱਸ ਪੀ ਪਠਾਨਕੋਟ, ਹਰਕੰਵਲਪ੍ਰੀਤ ਖੱਖ ਨੂੰ ਐੱਸ ਐੱਸ ਪੀ ਜਲੰਧਰ ਦਿਹਾਤੀ, ਵਰਿੰਦਰਪਾਲ ਸਿੰਘ ਨੂੰ ਐੱਸ ਐੱਸ ਪੀ ਫਾਜ਼ਿਲਕਾ, ਨਾਨਕ ਸਿੰਘ ਨੂੰ ਅੱੈਸ ਐੱਸ ਪੀ ਪਟਿਆਲਾ, ਦਰਪਨ ਆਹੂਲਵਾਲੀਆ ਨੂੰ ਸਟਾਫ ਆਫੀਸਰ ਟੂ ਡੀ ਜੀ ਪੀ ਪੰਜਾਬ, ਅਸ਼ਵਨੀ ਗੋਤਿਆਲ ਨੂੰ ਏ ਆਈ ਜੀ ਐਚ ਆਰ ਡੀ ਪੰਜਾਬ ਤੇ ਐੱਸ ਐੱਸ ਪੀ ਖੰਨਾ, ਸਿਮਰਤ ਕੌਰ ਨੂੰ ਏ ਆਈ ਜੀ, ਸੀ ਆਈ ਪਟਿਆਲਾ ਨਿਯੁਕਤ ਕੀਤਾ ਗਿਆ ਹੈ |
ਪੋਸਟਿੰਗ ਲਈ ਉਪਲੱਬਧ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ ਜੀ ਪ੍ਰੋਵੀਜ਼ਨਿੰਗ ਪੰਜਾਬ, ਚੰਡੀਗੜ੍ਹ, ਰਾਕੇਸ਼ ਕੌਸ਼ਲ ਨੂੰ ਡੀ ਆਈ ਜੀ ਕ੍ਰਾਈਮ ਪੰਜਾਬ, ਚੰਡੀਗੜ੍ਹ, ਨਵੀਨ ਸਿੰਗਲਾ ਨੂੰ ਡੀ ਆਈ ਜੀ ਜਲੰਧਰ ਰੇਂਜ, ਹਰਜੀਤ ਸਿੰਘ ਨੂੰ ਡੀ ਆਈ ਜੀ ਵਿਜੀਲੈਂਸ ਬਿਊਰੋ, ਮੁਹਾਲੀ, ਸਤਿੰਦਰ ਸਿੰਘ ਨੂੰ ਡੀ ਆਈ ਜੀ ਬਾਰਡਰ ਰੇਂਜ, ਅੰਮਿ੍ਤਸਰ, ਹਰਮਨਬੀਰ ਸਿੰਘ ਨੂੰ ਜੁਆਇੰਟ ਡਾਇਰੈਕਟਰ ਐੱਮ ਆਰ ਐੱਸ ਪੰਜਾਬ ਪੁਲਸ ਅਕੈਡਮੀ ਫਿਲੌਰ, ਅਸ਼ਵਨੀ ਕਪੂਰ ਨੂੰ ਡੀ ਆਈ ਜੀ ਫਰੀਦਕੋਟ, ਵਿਵੇਕਸ਼ੀਲ ਸੋਨੀ ਨੂੰ ਏ ਆਈ ਜੀ ਪਰਸੋਨਲ, ਸੀ ਪੀ ਓ, ਪੰਜਾਬ, ਚੰਡੀਗੜ੍ਹ, ਗੁਰਮੀਤ ਚੌਹਾਨ ਨੂੰ ਏ ਆਈ ਜੀ ਐਂਟੀ ਗੈਂਗਸਟਰ ਟਾਸਕ ਫੋਰਸ ਮੁਹਾਲੀ ਨਿਯੁਕਤ ਕੀਤਾ ਗਿਆ ਹੈ |