ਪੈਰਿਸ : ਭਾਰਤ ਨੇ ਸ਼ੱੁਕਰਵਾਰ ਉਲੰਪਿਕ ਹਾਕੀ ਵਿਚ 52 ਸਾਲ ਬਾਅਦ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ | ਭਾਰਤ ਨੂੰ ਆਖਰੀ ਜਿੱਤ 1972 ਦੀ ਮਿਊਨਿਖ ਉਲੰਪਿਕ ਵਿਚ ਮਿਲੀ ਸੀ | ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ ਤੇ ਇਕ ਗੋਲ ਅਭਿਸ਼ੇਕ ਨੇ ਕੀਤਾ | ਸਾਰੇ ਗਰੁੱਪ ਮੈਚ ਪੂਰੇ ਹੋਣ ਦੇ ਬਾਅਦ ਤੈਅ ਹੋਵੇਗਾ ਕਿ ਭਾਰਤ ਕੁਆਰਟਰਫਾਈਨਲ ਵਿਚ ਕਿਸ ਨਾਲ ਭਿੜੇਗਾ | ਭਾਰਤ ਨੇ ਪਹਿਲੇ ਕੁਆਰਟਰ ਵਿਚ ਦੋ ਗੋਲ ਕਰਕੇ ਦਬਦਬਾ ਬਣਾ ਲਿਆ ਸੀ |
ਮੈਚ ਦੇ ਬਾਰ੍ਹਵੇ ਮਿੰਟ ਵਿਚ ਅਭਿਸ਼ੇਕ ਨੇ ਰਿਬਾਊਾਡ ‘ਤੇ ਗੋਲ ਕੀਤੇ | ਅਗਲੇ ਹੀ ਮਿੰਟ ਵਿਚ ਹਰਮਨਪ੍ਰੀਤ ਨੇ ਪੈਨਾਲਟੀ ਕਾਰਨਰ ਨਾਲ ਗੋਲ ਠੋਕ ਦਿੱਤਾ | ਆਸਟ੍ਰੇਲੀਆ ਦੇ ਕ੍ਰੈਗ ਥਾਮਸ ਨੇ 25ਵੇਂ ਮਿੰਟ ਵਿਚ ਪੈਨਾਲਟੀ ਕਾਰਨਰ ਨਾਲ ਇਕ ਗੋਲ ਉਤਾਰ ਦਿੱਤਾ | 32ਵੇਂ ਮਿੰਟ ਵਿਚ ਪੈਨਲਟੀ ਦਾ ਬਚਾਅ ਕਰਦਿਆਂ ਆਸਟ੍ਰੇਲੀਆ ਦਾ ਫਸਟ ਰਨਰ ਸਾਹਮਣੇ ਆ ਗਿਆ | ਭਾਰਤੀ ਖਿਡਾਰੀਆਂ ਨੇ ਰੈਫਰਲ ਮੰਗਿਆ ਤੇ ਫੀਲਡ ਅੰਪਾਇਰ ਨੂੰ ਫੈਸਲਾ ਬਦਲਣਾ ਪਿਆ | ਨਤੀਜੇ ਵਜੋਂ ਮਿਲੇ ਪੈਨਾਲਟੀ ਸਟ੍ਰੋਕ ਨੂੰ ਹਰਮਨਪ੍ਰੀਤ ਨੇ ਗੋਲ ਵਿਚ ਬਦਲਕੇ ਲੀਡ 3-1 ਦੀ ਕਰ ਦਿੱਤੀ | ਆਖਰੀ ਕੁਆਰਟਰ ਵਿਚ ਆਸਟ੍ਰੇਲੀਆ ਦੇ ਬਲੈਕ ਗੋਵਰਜ਼ ਨੇ 55ਵੇਂ ਮਿੰਟ ਵਿਚ ਗੋਲ ਕਰਕੇ ਲੀਡ ਘਟਾ ਦਿੱਤੀ | ਇਸਤੋਂ ਬਾਅਦ ਆਸਟ੍ਰੇਲੀਆ ਦੀ ਬੱਸ ਹੋ ਗਈ |