17.1 C
Jalandhar
Thursday, November 21, 2024
spot_img

ਮਨੂੰ ਨਾ ਮਾਨੈ, ਤੀਜੇ ਤਮਗੇ ‘ਤੇ ਅੱਖ

ਚੈਟੋਰੌਕਸ : ਦੋ ਕਾਂਸੀ ਤਮਗੇ ਜਿੱਤ ਚੁੱਕੀ ਨਿਸ਼ਾਨੇਬਾਜ਼ ਮਨੰੂ ਭਾਕਰ ਸ਼ੁੱਕਰਵਾਰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ‘ਚ ਪਹੁੰਚ ਗਈ ਅਤੇ ਉਸ ਦੀਆਂ ਨਜ਼ਰਾਂ ਹੁਣ ਉਲੰਪਿਕ ‘ਚ ਤੀਜਾ ਤਮਗਾ ਜਿੱਤਣ ‘ਤੇ ਹਨ | ਮਨੰੂ ਨੇ ਕੁਆਲੀਫਿਕੇਸ਼ਨ ਗੇੜ ਦੇ ਪ੍ਰੀਸਿਜ਼ਨ ਰਾਊਾਡ ‘ਚ 294 ਅੰਕ ਅਤੇ ਰੈਪਿਡ ਰਾਊਾਡ ‘ਚ 296 ਅੰਕਾਂ ਨਾਲ 590 ਦਾ ਸਕੋਰ ਬਣਾਉਂਦਿਆਂ ਦੂਜੇ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਬਣਾਈ | ਇਸ ਗੇੜ ‘ਚ ਹੰਗਰੀ ਦੀ ਵੈਰੋਨਿਕਾ ਮੇਜਰ ਪਹਿਲੇ ਸਥਾਨ ‘ਤੇ ਰਹੀ | ਫਾਈਨਲ ਮੁਕਾਬਲਾ ਸ਼ਨੀਵਾਰ ਬਾਅਦ ਦੁਪਹਿਰ ਇਕ ਵਜੇ ਸ਼ੁਰੂ ਹੋਵੇਗਾ | ਤੀਰਅੰਦਾਜ਼ ਅੰਕਿਤ ਭਗਤ ਤੇ ਧੀਰਜ ਬੋਮਾਦੇਵੜਾ ਦੀ ਮਿਕਸਡ ਜੋੜੀ ਕੁਆਰਟਰ ਫਾਈਨਲ ਵਿਚ ਸਪੇਨ ਦੀ ਜੋੜੀ ਨੂੰ 5-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਪੁੱਜ ਗਈ | ਇਸਤੋਂ ਪਹਿਲਾਂ ਇਸ ਜੋੜੀ ਨੇ ਪ੍ਰੀ-ਕੁਆਰਟਰਜ਼ ਵਿਚ ਇੰਡੋਨੇਸ਼ੀਆਈ ਦੇ ਚੋਇਰੁਨੀਸਾ ਤੇ ਆਰਿਫ ਪੰਗੇਸਤੂ ਦੀ ਜੋੜੀ ਨੂੰ 5-1 ਨਾਲ ਹਰਾਇਆ |
ਜੂਡੋ ਖਿਡਾਰੀ ਤੂਲੀਕਾ ਮਾਨ 78 ਪਲੱਸ ਕਿੱਲੋਗ੍ਰਾਮ ਮਹਿਲਾ ਮੁਕਾਬਲੇ ਦੇ ਐਲਿਮੀਨੇਸ਼ਨ ਗੇੜ ‘ਚ ਕਿਊਬਾ ਦੀ ਇਡੇਲਿਸ ਓਰਟਿਜ ਤੋਂ ਹਾਰ ਕੇ ਬਾਹਰ ਹੋ ਗਈ | ਰਾਸ਼ਟਰਮੰਡਲ ਖੇਡਾਂ 2022 ‘ਚ ਚਾਂਦੀ ਦਾ ਤਮਗਾ ਜੇਤੂ ਤੁਲੀਕਾ ਨੂੰ ਕਿਊਬਨ ਖਿਡਾਰਨ ਹੱਥੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਓਰਟਿਜ ਦੇ ਵਿਰੁੱਧ ਤੁਲੀਕਾ ਸਿਰਫ 28 ਸਕਿੰਟ ਹੀ ਟਿਕ ਸਕੀ | ਤੁਲੀਕਾ ਜੂਡੋ ‘ਚ ਭਾਰਤ ਦਾ ਪ੍ਰਤੀਨਿਧ ਕਰਨ ਵਾਲੀ ਇੱਕੋ-ਇਕ ਖਿਡਾਰਨ ਸੀ |

Related Articles

LEAVE A REPLY

Please enter your comment!
Please enter your name here

Latest Articles