ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਧੀ ਅਤੇ ਜਵਾਈ ਡੇਰਾ ਛੱਡ ਕੇ ਵਿਦੇਸ਼ ਚਲੇ ਗਏ ਹਨ | ਯੂਰਪ ਪਹੁੰਚਣ ਤੋਂ ਬਾਅਦ ਡੇਰਾ ਮੁਖੀ ਦੀ ਧੀ ਅਮਰਪ੍ਰੀਤ ਨੇ ਆਪਣਾ ਘਰ ਛੱਡਣ ‘ਤੇ ਦੁੱਖ ਪ੍ਰਗਟ ਕੀਤਾ ਹੈ | ਅਮਰਪ੍ਰੀਤ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਘਰੋਂ ਨਿਕਲਦੇ ਸਮੇਂ ਪੂਰਾ ਪਰਵਾਰ ਭਾਵੁਕ ਹੋ ਗਿਆ | ਇਸ ਵੀਡੀਓ ‘ਚ ਮੌਕੇ ਦੇ ਹਿਸਾਬ ਨਾਲ ਬੈਕਗਰਾਊਾਡ ‘ਚ ਇੱਕ ਪੰਜਾਬੀ ਗੀਤ ਵੀ ਚੱਲ ਰਿਹਾ ਹੈ | ਡੇਰਾ ਮੁਖੀ ਦੀ ਧੀ ਅਮਰਪ੍ਰੀਤ ਅਤੇ ਜਵਾਈ ਰੂਹ-ਏ-ਮੀਤ 18 ਮਈ ਨੂੰ ਵਿਦੇਸ਼ ਗਏ ਸਨ | ਅਮਰਪ੍ਰੀਤ ਨੇ ਯੂਰਪ ਪਹੁੰਚਣ ਤੋਂ ਬਾਅਦ ਟਵੀਟ ਕੀਤਾ, ‘ਮੇਰੇ ਪਰਵਾਰ ਦੇ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ | ਸਾਡੇ ਲਈ ਘਰ ਅਤੇ ਪਰਵਾਰ ਨੂੰ ਛੱਡਣਾ ਇੱਕ ਮੁਸ਼ਕਲ ਸਮਾਂ ਸੀ | ਹਾਲਾਂਕਿ, ਮੈਨੂੰ ਪਤਾ ਹੈ ਕਿ ਪਰਵਾਰ ਮੇਰੇ ਨਾਲ ਹੈ ਅਤੇ ਮੈਂ ਪਰਵਾਰ ਦੇ ਨਾਲ ਹਾਂ | ਰੱਬ ਸਭ ਦਾ ਭਲਾ ਕਰੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਸਮਰਥਨ ਕਰ ਰਹੇ ਹਨ ਜਾਂ ਨਫਰਤ | ਆਪਣੇ ਤਾਂ ਆਪਣੇ ਹੀ ਹੁੰਦੇ ਹਨ |’ ਅਮਰਪ੍ਰੀਤ ਵੱਲੋਂ ਸਾਂਝੀ ਕੀਤੀ ਵੀਡੀਓ ‘ਚ ਡੇਰਾ ਮੁਖੀ ਦੀ ਮਾਂ ਨਸੀਬ ਕੌਰ, ਪਤਨੀ, ਪੁੱਤਰ ਜਸਮੀਤ, ਨੂੰ ਹ ਹੁਸੈਨਮੀਤ ਅਤੇ ਹੋਰ ਮੈਂਬਰ ਨਮ ਅੱਖਾਂ ਨਾਲ ਉਹਨਾਂ ਨੂੰ ਅਲਵਿਦਾ ਕਹਿ ਰਹੇ ਹਨ | ਇਸ ਮੌਕੇ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅਤੇ ਪ੍ਰਬੰਧਕਾਂ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ |