ਪੈਰਿਸ : ਭਾਰਤ ਦਾ ਲਕਸ਼ੈ ਸੇਨ ਦੋਵੇਂ ਗੇਮਾਂ ’ਚ ਮਜ਼ਬੂਤ ਬੜ੍ਹਤ ਬਣਾਉਣ ਦੇ ਬਾਵਜੂਦ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਮੁਕਾਬਲੇ ’ਚ ਡੈਨਮਾਰਕ ਦੇ ਵਿਕਟਰ ਐਕਸੇਲਸਨ ਤੋਂ ਹਾਰ ਗਿਆ। ਲਕਸ਼ੈ ਨੂੰ ਰੀਓ ਉਲੰਪਿਕ ਦੇ ਕਾਂਸੀ ਤੇ ਟੋਕੀਓ ਉਲੰਪਿਕ ਦੇ ਸੋਨ ਤਮਗਾ ਜੇਤੂ ਐਕਸੇਲਸਨ ਖਿਲਾਫ 54 ਮਿੰਟਾਂ ’ਚ 20-22 ਤੇ 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐਕਸੇਲਸਨ ਖਿਲਾਫ ਲਕਸ਼ੈ ਦੀ ਨੌਂ ਮੈਚਾਂ ’ਚ ਇਹ ਅੱਠਵੀਂ ਹਾਰ ਹੈ। ਲਕਸ਼ੈ ਹੁਣ ਸੋਮਵਾਰ ਨੂੰ ਕਾਂਸੀ ਤਮਗੇ ਦੇ ਮੁਕਾਬਲੇ ’ਚ ਮਲੇਸ਼ੀਆ ਦੇ ਲੀਜੀ ਜੀਆ ਨਾਲ ਭਿੜੇਗਾ, ਜਿਸ ਨੂੰ ਥਾਈਲੈਂਡ ਦੇ ਕੁਨਲਾਵੁਤ ਵਿਤੀਦਸਾਰਨ ਨੇ ਇਕ ਹੋਰ ਸੈਮੀਫਾਈਨਲ ’ਚ ਹਰਾਇਆ।