ਨਵੀਂ ਦਿੱਲੀ : ਪਾਲਮ ਏਅਰ ਬੇਸ ’ਤੇ ਜੂਨ ਮਹੀਨੇ ਦੌਰਾਨ 27 ਮੋਰ ‘ਹੀਟ ਸਟਰੋਕ’ ਨਾਲ ਦਮ ਤੋੜ ਗਏ ਸਨ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਸੋਮਵਾਰ ਲੋਕ ਸਭਾ ਵਿੱਚ ਦੱਸਿਆ ਕਿ ਜੂਨ ਮਹੀਨੇ ਦੌਰਾਨ ਮਾਰੇ ਗਏ ਮੋਰਾਂ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ।
ਕਰੰਟ ਨਾਲ 9 ਕਾਂਵੜੀਆਂ ਦੀ ਮੌਤ
ਹਾਜੀਪੁਰ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਹਾਈਟੈਨਸ਼ਨ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ 9 ਕਾਂਵੜੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ।ਇਹ ਘਟਨਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਸੁਲਤਾਨਪੁਰ ਪਿੰਡ ਦੇ ਇੰਡਸਟਰੀਅਲ ਪੁਲਸ ਥਾਣਾ ਖੇਤਰ ਵਿੱਚ ਹੋਈ। ਕਾਂਵੜੀਏ ਜਲ ਚੜ੍ਹਾਉਣ ਲਈ ਸੋਨਪੁਰ ’ਚ ਬਾਬਾ ਹਰਿਹਰ ਨਾਥ ਮੰਦਰ ਜਾ ਰਹੇ ਸਨ।




