ਖੇਤੀ ਤੇ ਬਾਗਬਾਨੀ ਫਸਲਾਂ ਦੀਆਂ 109 ਕਿਸਮਾਂ ਦੇ ਬੀਜ ਜਾਰੀ

0
175

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਖੇਤੀਬਾੜੀ ਅਤੇ ਬਾਗਬਾਨੀ ਫਸਲਾਂ ਦੀਆਂ 109 ਕਿਸਮਾਂ ਦੇ ਉੱਚ ਝਾੜ ਵਾਲੇ, ਵਾਤਾਵਰਨ ਅਨੁਕੂਲ ਅਤੇ ਬਾਇਓ-ਫੋਰਟੀਫਾਈਡ ਬੀਜ ਜਾਰੀ ਕੀਤੇ। ਇਸ ਪਹਿਲਕਦਮੀ ਦਾ ਮੰਤਵ ਖੇਤੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਹ ਕਿਸਮਾਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਵਿਕਸਤ ਕੀਤੀਆਂ ਗਈਆਂ ਹਨ ਅਤੇ 61 ਫਸਲਾਂ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚੋਂ 34 ਖੇਤੀ ਫਸਲਾਂ ਅਤੇ 27 ਬਾਗਬਾਨੀ ਫਸਲਾਂ ਹਨ। ਮੋਦੀ ਨੇ ਦਿੱਲੀ ਦੇ ਪੂਸਾ ਕੈਂਪਸ ’ਚ ਤਿੰਨ ਪ੍ਰਯੋਗਾਤਮਕ ਖੇਤੀ ਪਲਾਟਾਂ ’ਚ ਬੀਜ ਪੇਸ਼ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। ਖੇਤੀ ਫਸਲਾਂ ’ਚ ਅਨਾਜ, ਬਾਜਰਾ, ਚਾਰਾ, ਤੇਲ ਬੀਜ, ਦਾਲਾਂ, ਗੰਨਾ, ਕਪਾਹ ਅਤੇ ਰੇਸ਼ੇੇਦਾਰ ਫਸਲਾਂ ਸ਼ਾਮਲ ਹਨ। ਬਾਗਬਾਨੀ ਫਸਲਾਂ ’ਚ ਫਲ, ਸਬਜ਼ੀਆਂ, ਮਸਾਲੇ, ਫੁੱਲ ਅਤੇ ਚਕਿਤਸਕ ਪੌਦਿਆਂ ਦੀਆਂ ਨਵੀਂਆਂ ਕਿਸਮਾਂ ਸ਼ਾਮਲ ਹਨ।

LEAVE A REPLY

Please enter your comment!
Please enter your name here