ਵਾਸ਼ਿੰਗਟਨ : ਸਰਕਰਦਾ ਅਮਰੀਕੀ ਅਖਬਾਰ ‘ਵਾਸ਼ਿੰਗਟਨ ਪੋਸਟ’ ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਕਿਹਾ ਹੈ ਕਿ ਜੇ ਅੱਜ ਅਮਰੀਕਾ ‘ਚ ਚੋਣਾਂ ਹੁੰਦੀਆਂ ਹਨ ਤਾਂ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ | ਅਖਬਾਰ ਮੁਤਾਬਕ ਬਾਇਡਨ ਦੇ ਚੋਣਾਂ ਤੋਂ ਆਪਣਾ ਨਾਂਅ ਵਾਪਸ ਲੈਣ ਤੋਂ ਬਾਅਦ ਹੈਰਿਸ ਨੇ ਮਕਬੂਲੀਅਤ ਪੱਖੋਂ ਕੌਮੀ ਪੱਧਰ ‘ਤੇ ਦੋ ਫੀਸਦ ਹੋਰ ਅੰਕ ਪ੍ਰਾਪਤ ਕੀਤੇ ਹਨ ਅਤੇ ਐਤਵਾਰ ਤੱਕ ਉਹ ਅੱਗੇ ਦਿਖਾਈ ਦੇ ਰਹੀ ਹੈ | ਹੈਰਿਸ ਨੇ ਵਿਸਕਾਨਸਿਨ ਅਤੇ ਪੈਨਸਿਲਵੇਨੀਆ ‘ਚ ਲੀਡ ਹਾਸਲ ਕੀਤੀ ਹੈ ਅਤੇ ਮਿਸ਼ੀਗਨ ‘ਚ ਡੋਨਾਲਡ ਟਰੰਪ ਉਸ ਤੋਂ ਇਕ ਫੀਸਦੀ ਤੋਂ ਵੀ ਘੱਟ ਫਰਕ ਨਾਲ ਅੱਗੇ ਹਨ |



