ਬੈਂਕਾਕ : ਥਾਈਲੈਂਡ ਦੀ ਸੰਸਦ ਨੇ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਨਵੀਂ ਪ੍ਰਧਾਨ ਮੰਤਰੀ ਚੁਣਿਆ | ਪੈਤੋਂਗਤਾਰਨ ਥਾਈਲੈਂਡ ਦੀ ਕਮਾਨ ਸੰਭਾਲਣ ਵਾਲੇ ਸ਼ਿਨਾਵਾਤਰਾ ਪਰਵਾਰ ਦੀ ਤੀਜੀ ਨੇਤਾ ਬਣ ਗਈ ਹੈ | ਇਸ ਤੋਂ ਪਹਿਲਾਂ ਉਸ ਦੇ ਪਿਤਾ ਥਕਸੀਨ ਸ਼ਿਨਾਵਾਤਰਾ ਅਤੇ ਰਿਸ਼ਤੇਦਾਰ ਯਿੰਗਲਕ ਸ਼ਿਨਾਵਾਤਰਾ ਇਸ ਅਹੁਦੇ ‘ਤੇ ਰਹਿ ਚੁੱਕੇ ਹਨ | ਥਕਸੀਨ ਸ਼ਿਨਾਵਾਤਰਾ ਨੂੰ ਤਖਤਾ ਪਲਟ ਰਾਹੀਂ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ |



