ਵਿਜੇਵਰਗੀਆ ਦੇ ਖਾਨਾਜੰਗੀ ਵਾਲੇ ਬਿਆਨ ਨਾਲ ਵਿਵਾਦ

0
152

ਇੰਦੌਰ : ਮੱਧ ਪ੍ਰਦੇਸ਼ ਦੇ ਮੰਤਰੀ ਅਤੇ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਆ ਦੇ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਵੱਡੇ ਪੈਮਾਨੇ ’ਤੇ ਜਨਸੰਖਿਆ ਤਬਦੀਲੀਆਂ ਕਾਰਨ ਭਾਰਤ ਨੂੰ 30 ਸਾਲਾਂ ਦੇ ਅੰਦਰ ਖਾਨਾਜੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਂਗਰਸ ਨੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੰਦੇ ਹੋਏ ਇਸ ਦੀ ਨਿੰਦਾ ਕੀਤੀ ਹੈ ਅਤੇ ਵਿਜੇਵਰਗੀਆ ਤੋਂ ਤੁਰੰਤ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਦਰਅਸਲ ਐਤਵਾਰ ਰੱਖੜੀ ਦੇ ਮੌਕੇ ’ਤੇ ਆਯੋਜਿਤ ਇਕ ਪ੍ਰੋਗਰਾਮ ’ਚ ਵਿਜੇਵਰਗੀਆ ਨੇ ਕਿਹਾਅਜੋਕੇ ਸਮੇਂ ’ਚ ਸਮਾਜਿਕ ਸਦਭਾਵਨਾ ਬਹੁਤ ਜ਼ਰੂਰੀ ਹੈ। ਹਾਲ ਹੀ ਵਿਚ ਮੈਂ ਇੱਕ ਸੇਵਾਮੁਕਤ ਫੌਜੀ ਅਫਸਰ ਨਾਲ ਗੱਲ ਕਰ ਰਿਹਾ ਸੀ, ਜੋ ਸਮਾਜਕ ਕੰਮਾਂ ’ਚ ਬਹੁਤ ਸਰਗਰਮ ਹੈ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੀ ਜਨਸੰਖਿਆ ਬਦਲ ਰਹੀ ਹੈ, 30 ਸਾਲਾਂ ਬਾਅਦ ਖਾਨਾਜੰਗੀ ਸ਼ੁਰੂ ਹੋ ਜਾਵੇਗੀ। ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਤੁਸੀਂ ਲੋਕ ਬਚ ਨਹੀਂ ਸਕੋਗੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਰਹੇ ਵਿਜੇਵਰਗੀਆ ਨੇ ਅੱਗੇ ਕਿਹਾਸਾਨੂੰ ਇਸ ਮਾਮਲੇ ’ਤੇ ਸੋਚਣਾ ਅਤੇ ਵਿਚਾਰਨਾ ਹੋਵੇਗਾ। ਸਾਨੂੰ ਹਿੰਦੂ ਸ਼ਬਦ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਕੁਝ ਲੋਕ ਹਿੰਦੂਆਂ ਨੂੰ ਜਾਤ ਦੇ ਆਧਾਰ ’ਤੇ ਵੰਡਣਾ ਚਾਹੁੰਦੇ ਹਨ। ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨੀਲਭ ਸ਼ੁਕਲਾ ਨੇ ਕਿਹਾਵਿਜੇਵਰਗੀਆ ਦਾ ਬਿਆਨ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਹੈ। ਇਹ ਅਜਿਹਾ ਬਿਆਨ ਹੈ, ਜੋ ਦੇਸ਼ ’ਚ ਅਸਥਿਰਤਾ ਅਤੇ ਡਰ ਦਾ ਮਾਹੌਲ ਪੈਦਾ ਕਰਦਾ ਹੈ। ਇਹ ਸ਼ਾਂਤੀ ਅਤੇ ਭਾਈਚਾਰੇ ’ਤੇ ਸਵਾਲ ਖੜ੍ਹੇ ਕਰਦਾ ਹੈ। ਉਸ ਨੂੰ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ।
ਵਿਜੇਵਰਗੀਆ ਨੂੰ ਸੇਵਾਮੁਕਤ ਫੌਜੀ ਅਧਿਕਾਰੀ ਦੀ ਪਛਾਣ ਦੱਸਣੀ ਚਾਹੀਦੀ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਨੂੰ ਖਾਨਾਜੰਗੀ ਦਾ ਡਰ ਕਿਉਂ ਹੈ।

LEAVE A REPLY

Please enter your comment!
Please enter your name here