ਇੰਡੀਗੋ ਦੀ ਝੰਡੀ ਬਰਕਰਾਰ

0
195

ਨਵੀਂ ਦਿੱਲੀ : ਭਾਰਤੀ ਏਅਰਲਾਈਨ ਕੰਪਨੀਆਂ ਨੇ ਜੁਲਾਈ ਵਿਚ 1.29 ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਢੋਇਆ, ਜੋ ਸਾਲਾਨਾ ਆਧਾਰ ’ਤੇ 7.3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੈ। ਸੋਮਵਾਰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਜੁਲਾਈ ’ਚ ਹਵਾਈ ਆਵਾਜਾਈ ਇਸ ਸਾਲ ਜੂਨ ਦੇ ਮੁਕਾਬਲੇ ਘੱਟ ਰਹੀ, ਜਦੋਂ 1.32 ਕਰੋੜ ਯਾਤਰੀਆਂ ਨੇ ਉਡਾਣ ਭਰੀ। ਇੰਡੀਗੋ ਨੇ ਘਰੇਲੂ ਹਵਾਈ ਆਵਾਜਾਈ ਖੇਤਰ ’ਚ ਆਪਣਾ ਦਬਦਬਾ ਜਾਰੀ ਰੱਖਿਆ ਅਤੇ ਜੁਲਾਈ ’ਚ ਇਸ ਦੀ ਬਾਜ਼ਾਰ ਹਿੱਸੇਦਾਰੀ ਵਧ ਕੇ 62 ਫੀਸਦੀ ਹੋ ਗਈ। ਦੂਜੇ ਪਾਸੇ ਏਅਰ ਇੰਡੀਆ ਦੀ ਹਿੱਸੇਦਾਰੀ ਘਟ ਕੇ 14.3 ਫੀਸਦੀ ’ਤੇ ਆ ਗਈ।

LEAVE A REPLY

Please enter your comment!
Please enter your name here