ਕਰਾਚੀ : ਪਾਕਿਸਤਾਨ ਦੀ ਕੇਂਦਰੀ ਬੈਂਕ ਇਸ ਸਾਲ ਦੇ ਅੰਤ ਵਿਚ ਪ੍ਰਯੋਗਾਤਮਕ ਆਧਾਰ ’ਤੇ ਨਵੇਂ ਪੋਲੀਮਰ ਪਲਾਸਟਿਕ ਕਰੰਸੀ ਬੈਂਕ ਨੋਟ ਪੇਸ਼ ਕਰੇਗੀ। ਬੈਂਕ ਬਿਹਤਰ ਸੁਰੱਖਿਆ ਅਤੇ ਹੋਲੋਗ੍ਰਾਮ ਵਿਸ਼ੇਸ਼ਤਾਵਾਂ ਲਈ ਸਾਰੇ ਮੌਜੂਦਾ ਬੈਂਕ ਨੋਟਾਂ ਨੂੰ ਮੁੜ ਡਿਜ਼ਾਈਨ ਕਰੇਗੀ। ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ ਇਸਲਾਮਾਬਾਦ ’ਚ ਬੈਂਕਿੰਗ ਅਤੇ ਵਿੱਤ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਿਆ ਕਿ 10, 50, 100, 500, 1000 ਅਤੇ 5000 ਰੁਪਏ ਦੇ ਨਵੇਂ ਡਿਜ਼ਾਈਨ ਕੀਤੇ ਬੈਂਕ ਨੋਟ ਦਸੰਬਰ ’ਚ ਜਾਰੀ ਕੀਤੇ ਜਾਣਗੇ। ਪੁਰਾਣੇ ਨੋਟ ਪੰਜ ਸਾਲ ਤੱਕ ਰਹਿਣਗੇ ਅਤੇ ਕੇਂਦਰੀ ਬੈਂਕ ਇਨ੍ਹਾਂ ਨੂੰ ਬਾਜ਼ਾਰ ’ਚੋਂ ਹਟਾ ਦੇਵੇਗੀ।