ਟੈਲੀਗ੍ਰਾਮ ਦਾ ਮਾਲਕ ਪਾਵੇਲ ਦੁਰੋਵ ਗਿ੍ਰਫਤਾਰ

0
199

ਪੈਰਿਸ : ਰੂਸੀ-ਫਰੈਂਚ ਅਰਬਪਤੀ ਅਤੇ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਬਾਨੀ ਤੇ ਸੀ ਈ ਓ ਪਾਵੇਲ ਦੁਰੋਵ ਨੂੰ ਸਨਿੱਚਰਵਾਰ ਸ਼ਾਮ ਪੈਰਿਸ ਦੇ ਬਾਹਰ ਬੋਰਗੇਟ ਹਵਾਈ ਅੱਡੇ ’ਤੇ ਗਿ੍ਰਫਤਾਰ ਕਰ ਲਿਆ ਗਿਆ। ਪੁਲਸ ਦਾ ਮੰਨਣਾ ਹੈ ਕਿ ਟੈਲੀਗ੍ਰਾਮ ’ਤੇ ਸੰਚਾਲਕਾਂ ਦੀ ਕਮੀ ਕਾਰਨ ਮੈਸੇਜਿੰਗ ਐਪ ’ਤੇ ਅਪਰਾਧਕ ਸਰਗਰਮੀਆਂ ਬੇਰੋਕ ਜਾਰੀ ਹਨ। ਰੂਸੀ ਮੂਲ ਦੇ 39 ਸਾਲਾ ਦੁਰੋਵ ਨੇ 2013 ’ਚ ਆਪਣੇ ਭਰਾ ਨਾਲ ਟੈਲੀਗ੍ਰਾਮ ਦੀ ਸਥਾਪਨਾ ਕੀਤੀ ਸੀ। ਇਸ ਦੌਰਾਨ ਰੂਸੀ ਬਲਾਗਰਾਂ ਨੇ ਦੁਰੋਵ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਵਿਸ਼ਵ ਭਰ ਦੀਆਂ ਫਰੈਂਚ ਅੰਬੈਸੀਆਂ ਅੱਗੇ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਹੈ। ਦੁਰੋਵ 2021 ’ਚ ਫਰਾਂਸੀਸੀ ਨਾਗਰਿਕ ਬਣ ਗਿਆ ਸੀ।

LEAVE A REPLY

Please enter your comment!
Please enter your name here