ਬੇਂਗਲੁਰੂ : ਰੇਣੁਕਾਸਵਾਮੀ ਕਤਲ ਕੇਸ ‘ਚ ਨਿਆਂਇਕ ਹਿਰਾਸਤ ‘ਚ ਕੰਨੜ ਅਦਾਕਾਰ ਦਰਸ਼ਨ ਨੂੰ ਜੇਲ੍ਹ ‘ਚ ਕਥਿਤ ਤੌਰ ‘ਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ‘ਚ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਹੱਥ ਵਿਚ ਕੌਫੀ ਦੇ ਮਗ ਨਾਲ ਸਿਗਰਟ ਪੀ ਰਹੇ ਅਦਾਕਾਰ ਦੀ ਤਸਵੀਰ ਆਉਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ | ਜਾਂਚ ਤੋਂ ਬਾਅਦ ਪਰਪੰਨਾ ਅਗਰਾਹਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ | ਤਸਵੀਰ ‘ਚ ਦਰਸ਼ਨ ਤਿੰਨ ਹੋਰ ਵਿਅਕਤੀਆਂ ਦੇ ਨਾਲ ਜੇਲ੍ਹ ਦੇ ਅਹਾਤੇ ‘ਚ ਕੁਰਸੀ ਉੱਤੇ ਆਰਾਮ ਨਾਲ ਬੈਠਾ ਨਜ਼ਰ ਆ ਰਿਹਾ ਹੈ | ਉਸ ਦੇ ਨਾਲ ਮੌਜੂਦ ਤਿੰਨ ਵਿਅਕਤੀਆਂ ਵਿੱਚੋਂ ਦੋ ਕਥਿਤ ਅਪਰਾਧੀ ਹਨ |




