ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਂਸੀ ਪੋਲੋਸੀ ਦੀ ਤਾਇਵਾਨ ਯਾਤਰਾ ਤੋਂ ਬਾਅਦ ਚੀਨ ਅਤੇ ਤਾਇਵਾਨ ਦੇ ਸੰਬੰਧਾਂ ‘ਚ ਖਟਾਸ ਆ ਗਈ ਹੈ | ਇਸ ਦੌਰਾਨ ਤਾਇਵਾਨ ਦੇ ਰੱਖਿਆ ਮੰਤਰਾਲੇ ਦੇ ਸੀਨੀਅਰ ਡਿਫੈਂਸ ਰਿਸਰਚ ਓ ਯਾਂਗ ਲੀ ਹਿੰਗ ਸ਼ਨੀਵਾਰ ਇੱਕ ਹੋਟਲ ਦੇ ਕਮਰੇ ‘ਚ ਮਿ੍ਤਕ ਪਾਏ ਗਏ | ਖ਼ਬਰਾਂ ਮੁਤਾਬਕ ਸ਼ਨੀਵਾਰ ਉਨ੍ਹਾ ਦੀ ਲਾਸ਼ ਉਸ ਸਮੇਂ ਮਿਲੀ, ਜਦ ਉਹ ਦੱਖਣੀ ਤਾਇਵਾਨ ਦੇ ਪਿੰਗਟੂੰਗ ਦੀ ਯਾਤਰਾ ‘ਤੇ ਸਨ | ਅਧਿਕਾਰੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ | ਖ਼ਬਰਾਂ ਮੁਤਾਬਿਕ ਓ ਯਾਂਗ ਨੇ ਇਸ ਸਾਲ ਦੀ ਸ਼ੁਰੂਆਤ ‘ਚ ਵੱਖ-ਵੱਖ ਮਿਜ਼ਾਇਲ ਉਤਪਾਦਨ ਪ੍ਰੋਜੈਕਟਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਲਈ ਸੀ |





