ਪੰਚਾਇਤ ਚੋਣਾਂ ਬਿਨਾਂ ਪਾਰਟੀ ਨਿਸ਼ਾਨ ਤੋਂ ਕਰਾਉਣ ਦਾ ਸੀ ਪੀ ਆਈ ਵੱਲੋਂ ਸਵਾਗਤ

0
174

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਚਾਇਤ ਚੋਣਾਂ ਬਿਨਾਂ ਪਾਰਟੀ ਨਿਸ਼ਾਨ ਤੋਂ ਕਰਾਉਣ ਦਾ ਸੀ ਪੀ ਆਈ ਨੇ ਸੁਆਗਤ ਕੀਤਾ ਹੈ। ਸੂਬਾ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸ਼ਨੀਵਾਰ ਇਥੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਪਿੰਡਾਂ ਦੇ ਮੁੱਖ ਮਸਲੇ ਵਿਕਾਸ ਦੇ ਕੰਮ ਹਨ, ਜਿਹਨਾਂ ਨੂੰ ਸਾਡੀ ਪਾਰਟੀ ਹਮੇਸ਼ਾ ਤੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਤੌਰ ’ਤੇ ਕਰਨ ਉਤੇ ਜ਼ੋਰ ਦਿੰਦੀ ਆਈ ਹੈ। ਪਾਰਟੀਬਾਜ਼ੀ ਕਈ ਵਾਰ ਪਿੰਡਾਂ ਵਿੱਚ ਧੜੇਬੰਦੀ ਬਣ ਕੇ ਲੜਾਈ-ਝਗੜੇ ਕਰਾ ਦਿੰਦੀ ਹੈ। ਸਾਥੀ ਬਰਾੜ ਨੇ ਨਾਲ ਹੀ ਜ਼ੋਰ ਦਿੱਤਾ ਕਿ ਸਰਕਾਰ ਨੂੰ ਇਹਨਾਂ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਅਤੇ ਅਫਸਰਸ਼ਾਹੀ ਦੀ ਦੁਰਵਰਤੋਂ ਕਰਕੇ ਸਰਕਾਰੀ ਪਿੱਠੂਆਂ ਨੂੰ ਜਤਾਉਣ ਦੀਆਂ ਕੋਸ਼ਿਸ਼ਾਂ ਵੀ ਨਹੀਂ ਕਰਨੀਆਂ ਚਾਹੀਦੀਆਂ। ਪਿੰਡ ਦੇ ਲੋਕਾਂ ਦੀ ਸਰਬਸੰਮਤੀ ਨਾਲ ਚੋਣ ਹੋਵੇ ਅਤੇ ਇਮਾਨਦਾਰ ਨੁਮਾਇੰਦੇ ਪੰਚਾਇਤਾਂ ਵਿੱਚ ਆ ਕੇ ਪਿੰਡਾਂ ਦੇ ਵਿਕਾਸ ਲਈ ਪ੍ਰਤੀਬੱਧ ਹੋ ਕੇ ਕੰਮ ਕਰਨ, ਤਾਂ ਹੀ ਅਜਿਹੇ ਫੈਸਲੇ ਦਾ ਫਾਇਦਾ ਹੋਵੇਗਾ।

LEAVE A REPLY

Please enter your comment!
Please enter your name here