21.5 C
Jalandhar
Sunday, December 22, 2024
spot_img

ਭਾਰਤ ਹਸੀਨਾ ਨੂੰ ਚੁੱਪ ਰੱਖੇ : ਯੂਨਸ

ਢਾਕਾ : ਬੰਗਲਾਦੇਸ਼ ਦੀ ਅੰਤਰਮ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਭਾਰਤ ਤੋਂ ਸਿਆਸੀ ਟਿੱਪਣੀ ਕਰਨਾ ਇੱਕ ‘ਗੈਰਦੋਸਤਾਨਾ ਇਸ਼ਾਰਾ’ ਹੈ, ਉਸ ਦੀ ਹਵਾਲਗੀ ਮੰਗਣ ਤੱਕ ਦੋਵਾਂ ਦੇਸ਼ਾਂ ਵਿਚਕਾਰ ਪ੍ਰੇਸ਼ਾਨੀ ਨੂੰ ਰੋਕਣ ਲਈ ਉਸ (ਹਸੀਨਾ) ਨੂੰ ਚੁੱਪ ਰਹਿਣਾ ਚਾਹੀਦਾ ਹੈ। ਅੰਤਰਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ਜਦੋਂ ਤੱਕ ਬੰਗਲਾਦੇਸ਼ ਸਰਕਾਰ ਉਸ ਦੀ ਹਵਾਲਗੀ ਨਹੀਂ ਮੰਗਦੀ, ਉਦੋਂ ਤੱਕ ਭਾਰਤ ਉਸ ਨੂੰ ਰੱਖਣਾ ਚਾਹੁੰਦਾ ਹੈ ਤਾਂ ਸ਼ਰਤ ਇਹ ਹੋਵੇਗੀ ਕਿ ਉਸ ਨੂੰ ਚੁੱਪ ਰਹਿਣਾ ਪਵੇਗਾ। ਯੂਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਸੰਬੰਧਾਂ ਦੀ ਕਦਰ ਕਰਦਾ ਹੈ, ਨਵੀਂ ਦਿੱਲੀ ਨੂੰ ਉਸ ਬਿਰਤਾਂਤ ਤੋਂ ਪਾਸੇ ਜਾਣਾ ਚਾਹੀਦਾ ਹੈ ਜੋ ਅਵਾਮੀ ਲੀਗ ਨੂੰ ਛੱਡ ਕੇ ਹਰ ਦੂਜੀ ਸਿਆਸੀ ਪਾਰਟੀ ਨੂੰ ਕੱਟੜਵਾਦੀਆਂ ਵਜੋਂ ਦਰਸਾਉਂਦਾ ਹੈ ਅਤੇ ਪੇਸ਼ ਕਰਦਾ ਹੈ ਕਿ ਸ਼ੇਖ ਹਸੀਨਾ ਤੋਂ ਬਿਨਾਂ ਦੇਸ਼ ਅਫਗਾਨਿਸਤਾਨ ਬਣ ਜਾਵੇਗਾ। ਉਨ੍ਹਾ ਕਿਹਾਹਸੀਨਾ ਵੱਲੋਂ ਭਾਰਤ ਵਿਚ ਅਪਣਾਏ ਗਏ ਰੁਖ ਨਾਲ ਕੋਈ ਵੀ ਸਹਿਜ ਨਹੀਂ ਹੈ। ਹਸੀਨਾ ਭਾਰਤ ’ਚ ਹੈ ਅਤੇ ਕਈ ਵਾਰ ਉਹ ਗੱਲ (ਬਿਆਨ) ਕਰ ਰਹੀ ਹੈ, ਜੋ ਕਿ ਸਮੱਸਿਆ ਵਾਲੀ ਹੈ। ਜੇ ਉਹ ਚੁੱਪ ਹੁੰਦੀ, ਅਸੀਂ ਭੁੱਲ ਜਾਂਦੇ; ਲੋਕ ਵੀ ਭੁੱਲ ਗਏ ਹੋਣਗੇ। ਪਰ ਭਾਰਤ ’ਚ ਬੈਠ ਕੇ ਉਹ ਬੋਲ ਰਹੀ ਹੈ ਅਤੇ ਹਦਾਇਤਾਂ ਦੇ ਰਹੀ ਹੈ, ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ।
ਯੂਨਸ ਸਪੱਸ਼ਟ ਤੌਰ ’ਤੇ 13 ਅਗਸਤ ਦੇ ਹਸੀਨਾ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸੀ, ਜਿਸ ’ਚ ਉਸ ਨੇ ਇਨਸਾਫ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਹਾਲੀਆ ‘ਅੱਤਵਾਦੀ ਕਾਰਵਾਈਆਂ’, ਕਤਲੇਆਮ ਅਤੇ ਬਰਬਾਦੀ ’ਚ ਸ਼ਾਮਲ ਲੋਕਾਂ ਦੀ ਜਾਂਚ, ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ। ਯੂਨਸ ਨੇ ਕਿਹਾਇਹ ਸਾਡੇ ਲਈ ਜਾਂ ਭਾਰਤ ਲਈ ਚੰਗਾ ਨਹੀਂ ਹੈ।

Related Articles

LEAVE A REPLY

Please enter your comment!
Please enter your name here

Latest Articles