ਮਨਪ੍ਰੀਤ ਤੇ ਲੰਗਾਹ ਵੱਲੋਂ ਵੀ ਸਫਾਈ ਪੇਸ਼

0
195

ਅੰਮਿ੍ਤਸਰ : ਅਕਾਲ ਤਖਤ ਦੀ ਹਦਾਇਤ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਸੁੱਚਾ ਸਿੰਘ ਲੰਗਾਹ ਸ਼ੁੱਕਰਵਾਰ ਅਕਾਲ ਤਖਤ ਵਿਖੇ ਪੇਸ਼ ਹੋਏ ਅਤੇ ਵਿਵਾਦਪੂਰਨ ਫੈਸਲੇ ਲੈਣ ਵੇਲੇ ਮੰਤਰੀ ਮੰਡਲ ਦਾ ਹਿੱਸਾ ਹੋਣ ਲਈ ਆਪਣੇ ਸਪੱਸ਼ਟੀਕਰਨ ਸੌਂਪੇ |
ਇਸ ਤੋਂ ਪਹਿਲਾਂ ਸੁਖਬੀਰ ਤੇ ਬਿਕਰਮ ਸਿੰਘ ਮਜੀਠੀਆ ਵੀ ਸਫਾਈ ਪੇਸ਼ ਕਰ ਚੱੁਕੇ ਹਨ | ਮਨਪ੍ਰੀਤ ਬਾਦਲ 2007 ਤੋਂ 2010 ਤੱਕ ਵਿੱਤ ਮੰਤਰੀ ਰਹੇ | ਅਕਤੂਬਰ 2010 ‘ਚ ਉਨ੍ਹਾ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ | ਸੁੱਚਾ ਸਿੰਘ ਲੰਗਾਹ 2007 ਤੋਂ 2012 ਤੱਕ ਖੇਤੀਬਾੜੀ ਮੰਤਰੀ ਰਹੇ | ਮਨਪ੍ਰੀਤ ਬਾਦਲ ਨੇ ਆਪਣੀ ਫੇਰੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਦਕਿ ਲੰਗਾਹ ਨੇ ਕਿਹਾ ਕਿ ਉਹ ਲਿਖਤੀ ਰੂਪ ‘ਚ ਆਪਣਾ ਸਪੱਸ਼ਟੀਕਰਨ ਦੇਣ ਲਈ ਆਏ |

LEAVE A REPLY

Please enter your comment!
Please enter your name here