ਟਰਾਂਸਪੋਰਟ ਵਰਕਰਾਂ ਵੱਲੋਂ 27 ਡਿਪੂਆਂ ਦੇ ਗੇਟਾਂ ‘ਤੇ ਰੋਹ ਭਰਪੂਰ ਰੈਲੀਆਂ

0
133

ਪਟਿਆਲਾ : ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ‘ਤੇ 27 ਡਿਪੂਆਂ ਵਿੱਚ ਵਰਕਰਾਂ ਦੀਆਂ ਮੰਗਾਂ ਅਤੇ ਟਰਾਂਸਪੋਰਟ ਅਦਾਰੇ ਵੱਲ ਸਰਕਾਰ ਦੀ ਬੇਰੁਖੀ ਵਾਲੇ ਰਵੱਈਏ ਨੂੰ ਲੈ ਕੇ ਸ਼ੁੱਕਰਵਾਰ ਸਾਰੇ ਗੇਟਾਂ ‘ਤੇ ਭਰਵੀਆਂ ਰੈਲੀਆਂ ਕੀਤੀਆਂ ਗਈਆਂ¢ ਪਟਿਆਲਾ ਵਿਖੇ ਪੀ ਆਰ ਟੀ ਸੀ ਦੇ ਵਰਕਸ਼ਾਪ ਦੇ ਗੇਟ ਉਪਰ ਬੜੀ ਹੀ ਰੋਹ ਭਰਪੂਰ ਰੈਲੀ ਵਿੱਚ ਡਿਪੂ ਦੇ ਸੈਂਕੜੇ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ¢
ਇਸ ਰੈਲੀ ਨੂੰ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਬਹਾਦਰ ਸਿੰਘ, ਜਰਨੈਲ ਸਿੰਘ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਮੋਹਿੰਦਰ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ¢ ਇਸੇ ਤਰ੍ਹਾਂ ਬਠਿੰਡਾ ਡਿਪੂ, ਸੰਗਰੂਰ, ਬੁਢਲਾਡਾ, ਫਰੀਦਕੋਟ, ਕਪੂਰਥਲਾ, ਲੁਧਿਆਣਾ, ਬਰਨਾਲਾ ਅਤੇ ਚੰਡੀਗੜ੍ਹ ਡਿਪੂ ਵਿੱਚ ਵੀ ਭਰਵੀਂ ਹਾਜ਼ਰੀ ਵਾਲੀਆਂ ਸਫਲ ਰੈਲੀਆਂ ਕੀਤੀਆਂ ਗਈਆਂ¢ ਰੈਲੀਆਂ ਵਿੱਚ ਸੱਦਾ ਦਿੱਤਾ ਗਿਆ ਕਿ ਜੋ ਐਕਸ਼ਨ ਕਮੇਟੀਆਂ ਵੱਲੋਂ ਵਿਸ਼ਾਲ ਸਾਂਝੀ ਰੈਲੀ ਬੱਸ ਸਟੈਂਡ ਲੁਧਿਆਣਾ ‘ਤੇ ਹੋਣ ਜਾ ਰਹੀ ਹੈ, ਉਸ ਵਿੱਚ ਦੋਵਾਂ ਅਦਾਰਿਆਂ ‘ਤੇ ਭਾਰੀ ਗਿਣਤੀ ਵਿੱਚ ਕਰਮਚਾਰੀ ਸ਼ਮੂਲੀਅਤ ਕਰਨ, ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ, ਭਿ੍ਸ਼ਟਾਚਾਰ ਦਾ ਖਾਤਮਾ, ਪੰਜਾਬ ਸਰਕਾਰ ਦੀ ਇਨ੍ਹਾਂ ਅਦਾਰਿਆਂ ਨੂੰ ਖਤਮ ਕਰਨ ਦੀ ਨੀਤੀ ਦੇ ਸੰਬੰਧ ਵਿੱਚ ਅਵਾਜ਼ ਪਹੁੰਚ ਸਕੇ¢
ਇਸ ਰੈਲੀ ਵਿੱਚ ਕਰਮਚਾਰੀਆਂ ਅਤੇ ਅਦਾਰੇ ਦੀ ਸਲਾਮਤੀ ਨਾਲ ਸੰਬੰਧਤ ਮੰਗਾਂ ਦਾ ਮੰਗ ਪੱਤਰ ਜਾਰੀ ਕਰਕੇ ਸੰਬੰਧਤ ਅਥਾਰਟੀਆਂ ਨੂੰ ਦਿੱਤਾ ਜਾਵੇਗਾ¢ਜਿਹਨਾਂ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਏਕਾ ਉਸਰਿਆ ਹੈ ਅਤੇ ਨਿਰੰਤਰ ਸੰਘਰਸ਼ ਦਾ ਸੰਕਲਪ ਲਿਆ ਗਿਆ, ਉਹਨਾਂ ਵਿੱਚ ਕੰਟਰੈਕਟ ਵਰਕਰਾਂ ਦਾ ਨਿਰਦਈ ਤਰੀਕੇ ਨਾਲ ਕੀਤਾ ਜਾ ਰਿਹਾ ਸ਼ੋਸ਼ਣ ਬੰਦ ਕਰਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਰੋਡਵੇਜ਼ ਅਤੇ ਪੀ ਆਰ ਟੀ ਸੀ ਵਿੱਚ ਕ੍ਰਮਵਾਰ 1800 ਅਤੇ 800 ਨਵੀਂਆਂ ਬੱਸਾਂ ਸਰਕਾਰੀ ਮਾਲਕੀ ਵਾਲੀਆਂ ਪਾਈਆਂ ਜਾਣ, ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ, ਬੇਹੱਦ ਵਧ-ਫੁੱਲ ਰਿਹਾ ਭਿ੍ਸ਼ਟਾਚਾਰ ਰੋਕਿਆ ਜਾਵੇ, ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬਕਾਏ ਅਦਾ ਕੀਤੇ ਜਾਣ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਸੇਵਾ-ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ, ਦੋਵਾਂ ਅਦਾਰਿਆਂ ਦੇ ਪ੍ਰਬੰਧਕੀ ਢਾਂਚੇ ਵਿੱਚ ਆਏ ਨਿਘਾਰ ਨੂੰ ਦੂਰ ਕਰਨਾ, ਆਰ ਟੀ ਏ ਦਫਤਰਾਂ ਦੇ ਕੰਮ ਦੀ ਪੜਤਾਲ ਕਰਾਉਣਾ, ਬਲੈਕ ਲਿਸਟ ਵਰਗਾ ਗੈਰਕਾਨੂੰਨੀ ਤਰੀਕਾ ਬੰਦ ਕਰਨਾ, ਘੱਟੋ-ਘੱਟ ਉਜਰਤ 26000/ ਰੁਪਏ ਕਰਨਾ, ਅਡਵਾਂਸ ਬੁਕਰਜ਼ ਦਾ ਕਮਿਸ਼ਨ ਵਧਾਉਣਾ, ਫਲਾਇੰਗ ਸਟਾਫ ਨੂੰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਕਲੇਮ ਕੇਸਾਂ ਵਿੱਚ ਡਰਾਈਵਰਾਂ ਨੂੰ ਸਜ਼ਾਵਾਂ ਬੰਦ ਕਰਵਾਉਣਾ ਆਦਿ ਮੰਗਾਂ ਸ਼ਾਮਲ ਹਨ¢
ਪਟਿਆਲਾ ਦੀ ਰੈਲੀ ਵਿੱਚ ਜਿਹੜੇ ਹੋਰ ਆਗੂ ਮੰਚ ‘ਤੇ ਹਾਜ਼ਰ ਸਨ, ਉਹਨਾਂ ਵਿੱਚ ਗੁਰਵਿੰਦਰ ਗੋਲਡੀ, ਬਲਦੇਵ ਰਾਜ ਬੱਤਾ, ਅਮਨਦੀਪ ਸਿੰਘ, ਗੁਰਧਿਆਨ ਸਿੰਘ, ਨਸੀਬ ਚੰਦ ਅਤੇ ਰਮੇਸ਼ ਕੁਮਾਰ ਸ਼ਾਮਲ ਸਨ¢ ਸਟੇਜ ਦੀ ਕਾਰਵਾਈ ਕਰਮ ਚੰਦ ਗਾਂਧੀ ਨੇ ਬਾਖੂਬੀ ਨਿਭਾਈ¢

LEAVE A REPLY

Please enter your comment!
Please enter your name here