ਬੱਸ ਪਲਟਣ ਨਾਲ ਨੌਜਵਾਨ ਦੀ ਮੌਤ

0
201

ਪਠਾਨਕੋਟ : ਹਿਮਾਚਲ ਟਰਾਂਸਪੋਰਟ ਦੀ ਬੱਸ ਪਲਟਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ ਹਨ। ਚੰਬਾ ਤੋਂ ਅੰਮਿ੍ਰਤਸਰ ਜਾ ਰਹੀ ਬੱਸ ਪਠਾਨਕੋਟ ਦੇ ਪਿੰਡ ਬੁੰਗਲ ਬਧਾਨੀ ਨੇੜੇ ਪਹੁੰਚੀ ਤਾਂ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ। ਮਿ੍ਰਤਕ ਦੀ ਪਛਾਣ 20 ਸਾਲਾ ਰਜਿੰਦਰ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਖਜਾਰੀਆ ਬਿਆਸ ਵਜੋਂ ਹੋਈ ਹੈ।

ਉਰਦੂ, ਅਰਬੀ ਤੇ ਫਾਰਸੀ ਦੀ ਵਰਤੋਂ ਖਿਲਾਫ ਫਰਮਾਨ
ਪ੍ਰਯਾਗਰਾਜ : ਸ੍ਰੀ ਨਿਰੰਜਨੀ ਅਖਾੜੇ ਨੇ ਆਪਣੇ ਮਹਾਮੰਡਲੇਸ਼ਵਰਾਂ, ਮਹੰਤਾਂ ਤੇ ਸਾਰੇ ਸੰਤਾਂ ਨੂੰ ਬੋਲ-ਚਾਲ ’ਚ ਹਿੰਦੀ ਤੇ ਸੰਸਕਿ੍ਰਤ ਭਾਸ਼ਾ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ। ਇਸ ਨੇ ਕਿਹਾ ਹੈ ਕਿ ਉਹ ਲੋੜ ਪੈਣ ’ਤੇ ਅੰਗਰੇਜ਼ੀ ਬੋਲ ਸਕਦੇ ਹਨ ਪਰ ਉਰਦੂ, ਅਰਬੀ-ਫਾਰਸੀ ਦੀ ਵਰਤੋਂ ਨਾ ਕਰਨ। ਇਸ ਨੇ ਕਿਹਾ ਹੈ ਕਿ ਮਹਾਕੁੰਭ ਦੇ ਸੱਦਾ-ਪੱਤਰਾਂ ਵਿਚ ਸ਼ਾਹੀ ਇਸ਼ਨਾਨ ਦੀ ਜਗ੍ਹਾ ਰਾਜਸੀ ਇਸ਼ਨਾਨ ਤੇ ਪੇਸ਼ਵਾਈ ਦੀ ਜਗ੍ਹਾ ਛਾਉਣੀ ਪ੍ਰਵੇਸ਼ ਲਿਖਿਆ ਜਾਵੇ।

LEAVE A REPLY

Please enter your comment!
Please enter your name here