ਲੜੀਵਾਰ ਭੁੱਖ ਹੜਤਾਲ ਸ਼ੁਰੂ

0
389

ਸੰਗਰੂਰ : ਜਨਰਲ ਕੈਟਾਗਿਰੀ ਵੈੱਲਫੇਅਰ ਫੈਡਰੇਸ਼ਨ ਦੇ ਸੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਸੂਬਾ ਪੱਧਰੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਦਿਨ ਦੋਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ, ਸ਼ਿਆਮ ਲਾਲ ਸ਼ਰਮਾ ਚੀਫ ਆਰਗੇਨਾਈਜ਼ਰ, ਸਰਬਜੀਤ ਕੌਸ਼ਲ ਸਕੱਤਰ ਜਨਰਲ, ਰਮਨ ਮਹਿਰਾ ਜਨਰਲ ਸਮਾਜ ਮੰਚ, ਰਾਜ ਕੁਮਾਰ ਟੋਨੀ ਸੰਗਰੂਰ, ਮਾਸਟਰ ਅਵਤਾਰ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਸੰਘਾ, ਜਤਿੰਦਰਵੀਰ ਗਿੱਲ, ਰਵਿੰਦਰ ਜਠੇੜੀ ਸੋਨੀਪਤ ਰਾਸ਼ਟਰੀ ਜਾਤੀਗਤ ਆਰਕਸ਼ਨ ਵਿਰੋਧੀ ਪਾਰਟੀ, ਜੈਪਾਲ ਸੈਕਟਰੀ ਆਲ ਇੰਡੀਆ ਇਕੁਐਲਿਟੀ ਨਾਰਥ ਜ਼ੋਨ, ਜਗਜੀਤ ਸਿੰਘ ਗਿੱਲ ਜਨਰਲ ਸਕੱਤਰ ਕੰਢੀ ਕਿਸਾਨ ਯੂਨੀਅਨ ਭੁੱਖ ਹੜਤਾਲ ‘ਤੇ ਬੈਠੇ | ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਅਤੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਦੋਸ਼ ਲਾਇਆ ਕਿ ਜਨਰਲ ਵਰਗ ਨੂੰ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ | ਜਦੋਂ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਹੀਂ ਮਿਲਦਾ ਅਤੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ |

LEAVE A REPLY

Please enter your comment!
Please enter your name here