ਆਪ ਵੱਲੋਂ ਕਾਂਗਰਸ ਨਾਲ ਗੱਲਬਾਤ ਦਰਮਿਆਨ ਪਹਿਲੀ ਸੂਚੀ ਜਾਰੀ

0
135

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ 5 ਅਕਤੂਬਰ ਨੂੰ ਹੋਣ ਵਾਲੀਆ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ 20 ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਸੂਚੀ ਸੋਮਵਾਰ ਜਾਰੀ ਕਰ ਦਿੱਤੀ। ਇਸੇ ਦੌਰਾਨ ਗੱਠਜੋੜ ਲਈ ਕਾਂਗਰਸ ’ਤੇ ਦਬਾਅ ਵਧਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਜੇ ਕਾਂਗਰਸ ਗੱਠਜੋੜ ਨੂੰ ਅੰਤਮ ਰੂਪ ਦੇਣ ’ਚ ਅਸਫਲ ਰਹਿੰਦੀ ਹੈ ਤਾਂ ਪਾਰਟੀ ਸ਼ਾਮ ਤੱਕ ਸਾਰੇ 90 ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਨਾਰਾਇਣਗੜ੍ਹ ਤੋਂ ਗੁਰਪਾਲ ਸਿੰਘ, ਕਲਾਇਤ ਤੋਂ ਅਨੁਰਾਗ ਢਾਂਡਾ, ਪੁੰਡਰੀ ਤੋਂ ਨਰੇਂਦਰ ਸ਼ਰਮਾ, ਘਰੌਂਡਾ ਤੋਂ ਜੈਪਾਲ ਸ਼ਰਮਾ, ਅਸੰਧ ਤੋਂ ਅਮਨਦੀਪ ਸਿੰਘ ਜੁੰਡਲਾ, ਸਮਾਲਖਾ ਤੋਂ ਬਿੱਟੂ ਪਹਿਲਵਾਨ, ਉਚਾਨਾ ਕਲਾਂ ਤੋਂ ਪਵਨ ਫੌਜੀ, ਡੱਬਵਾਲੀ ਤੋਂ ਕੁਲਦੀਪ ਗਦਰਾਨਾ, ਰਾਣੀਆਂ ਤੋਂ ਹੈਪੀ ਰਾਣੀਆਂ, ਭਿਵਾਨੀ ਤੋਂ ਇੰਦੂ ਸ਼ਰਮਾ, ਮਹਿਮ ਤੋਂ ਵਿਕਾਸ ਨਹਿਰਾ, ਰੋਹਤਕ ਤੋਂ ਬਿਜੇਂਦਰ ਹੁੱਡਾ, ਬਹਾਦਰਗੜ੍ਹ ਤੋਂ ਕੁਲਦੀਪ ਚਿਕਾਰਾ, ਬਾਦਲੀ ਤੋਂ ਰਣਬੀਰ ਗੁਲੀਆ, ਬੇਰੀ ਤੋਂ ਸੋਨੂੰ ਅਹਿਲਾਵਤ ਸ਼ੇਰੀਆ, ਮਹੇਂਦਰਗੜ੍ਹ ਤੋਂ ਮਨੀਸ਼ ਯਾਦਵ, ਨਾਰਨੌਲ ਤੋਂ ਰਵਿੰਦਰ ਮਟਰੂ, ਬਾਦਸ਼ਾਹਪੁਰ ਤੋਂ ਬੀਰ ਸਿੰਘ ਸਰਪੰਚ, ਸੋਹਨਾ ਤੋਂ ਧਰਮੇਂਦਰ ਖਟਾਣਾ ਅਤੇ ਬੱਲਬਗੜ੍ਹ ਤੋਂ ਰਵਿੰਦਰ ਫੌਜਦਾਰ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ।

LEAVE A REPLY

Please enter your comment!
Please enter your name here