ਯੂ-ਟਿਊਬ ਦੇ ਸਹਾਰੇ ਅਪ੍ਰੇਸ਼ਨ ਕਰਕੇ ਮੁੰਡਾ ਮਾਰ’ਤਾ, ਡਾਕਟਰ ਗਿ੍ਰਫਤਾਰ

0
180

ਛਪਰਾ : ਯੂ-ਟਿਊਬ ਤੋਂ ਵੀਡੀਓ ਦੇਖ ਕੇ ਖਾਣਾ ਬਣਾਉਂਦੇ, ਪੜ੍ਹਾਈ ਕਰਦੇ ਜਾਂ ਕਸਰਤ ਕਰਦੇ ਹੋਏ ਲੋਕ ਤਾਂ ਬਹੁਤ ਦੇਖੇ ਹੋਣਗੇ, ਪਰ ਬਿਹਾਰ ਦੇ ਸਾਰਨ ਜ਼ਿਲ੍ਹੇ ’ਚ ਇਕ ਝੋਲਾਛਾਪ ਡਾਕਟਰ ਦੀ ਅਜਿਹੀ ਹਰਕਤ ਕਾਰਨ ਇਕ ਮੰੁਡੇ ਨੂੰ ਜਾਨ ਗੁਆਉਣੀ ਪੈ ਗਈ। ਡਾਕਟਰ ਨੇ ਯੂ-ਟਿਊਬ ਦੀ ਵੀਡੀਓ ਦੇਖ ਕੇ ਪਿੱਤੇ ਦੀ ਪੱਥਰੀ ਕੱਢਣ ਲਈ ਆਪ੍ਰੇਸ਼ਨ ਕੀਤਾ, ਜਿਸ ਤੋਂ ਬਾਅਦ ਮੁੰਡੇ ਦੀ ਮੌਤ ਹੋ ਗਈ। ਸਾਰਨ ਦੇ ਐੱਸ ਪੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਡਾਕਟਰ ਅਜੀਤ ਕੁਮਾਰ ਪੁਰੀ ਨੂੰ ਐਤਵਾਰ ਰਾਤ ਗੋਪਾਲਗੰਜ ਜ਼ਿਲ੍ਹੇ ਤੋਂ ਗਿ੍ਰਫਤਾਰ ਕਰ ਲਿਆ ਗਿਆ। ਮਿ੍ਰਤਕ ਮੁੰਡੇ ਦੀ ਪਛਾਮ ਭੁਆਲਪੁਰ ਪਿੰਡ ਦੇ ਕਿ੍ਰਸ਼ਨ ਕੁਮਾਰ ਉਰਫ ਗੋਲੂ ਵਜੋਂ ਹੋਈ ਹੈ। ਪਰਵਾਰਕ ਮੈਂਬਰਾਂ ਅਨੁਸਾਰ ਕਿ੍ਰਸ਼ਨ ਨੂੰ ਪੇਟ ਦਰਦ ਦੀ ਸਮੱਸਿਆ ਸੀ ਅਤੇ ਉਸ ਨੂੰ ਦਾਖਲ ਕਰਨ ਤੋਂ ਬਾਅਦ ਝੋਲਾਛਾਪ ਡਾਕਟਰ ਨੇ ਉਸ ਦੇ ਪਿੱਤੇ ਦਾ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ। ਇਸ ਉਪਰੰਤ ਉਸ ਦੀ ਟੀਮ ਨੇ ਯੂ-ਟਿਊਬ ’ਤੇ ਵੀਡੀਓ ਦੇਖ ਕੇ ਗੋਲੂ ਦਾ ਆਪ੍ਰੇਸ਼ਨ ਕੀਤਾ। ਸਿਹਤ ਵਿਗੜਨ ਕਾਰਨ ਹਸਪਤਾਲ ਦੇ ਕਰਮਚਾਰੀ ਉਸ ਨੂੰ ਪਟਨਾ ਲੈ ਕੇ ਗਏ, ਪਰ ਰਸਤੇ ਵਿਚ ਉਸ ਦੀ ਮੌਤ ਹੋ ਗਈ। ਗੋਲੂ ਦੇ ਦਾਦਾ ਪ੍ਰਹਿਲਾਦ ਪ੍ਰਸਾਦ ਨੇ ਦੱਸਿਆਡਾਕਟਰ ਨੇ ਮੈਨੂੰ ਡੀਜ਼ਲ ਲੈਣ ਲਈ ਭੇਜਿਆ, ਪਰ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਉਹ ਯੂ-ਟਿਊਬ ’ਤੇ ਦੇਖ ਕੇ ਮੇਰੇ ਪੋਤੇ ਦਾ ਆਪ੍ਰੇਸ਼ਨ ਕਰ ਰਿਹਾ ਸੀ। ਪੁਰੀ ਨੇ ਸਾਡੇ ਤੋਂ ਆਪ੍ਰੇਸ਼ਨ ਕਰਨ ਲਈ ਕੋਈ ਪ੍ਰਵਾਨਗੀ ਵੀ ਨਹੀਂ ਲਈ।

LEAVE A REPLY

Please enter your comment!
Please enter your name here