ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ, ਮੁਕਾਬਲੇ ’ਚ 3 ਦਹਿਸ਼ਤਗਰਦ ਮਾਰੇ

0
130

ਜੰਮੂ : ਫੌਜ ਦੇ ਜਵਾਨਾਂ ਨੇ ਬੁੱਧਵਾਰ ਊਧਮਪੁਰ ਦੇ ਖੰਡਰਾ ਟੌਪ ਦੇ ਜੰਗਲਾਂ ਵਿਚ ਚਾਰ ਘੰਟਿਆਂ ਦੇ ਮੁਕਾਬਲੇ ’ਚ 3 ਦਹਿਸ਼ਤਗਰਦ ਮਾਰ ਦਿੱਤੇ। ਸੂਚਨਾ ਮਿਲਣ ’ਤੇ ਫੌਜੀਆਂ ਨੇ ਸਰਚ ਅਪ੍ਰੇਸ਼ਨ ਚਲਾਇਆ ਤਾਂ ਦਹਿਸ਼ਤਗਰਦਾਂ ਨੇ ਦੁਪਹਿਰ 12.50 ਵਜੇ ਜਵਾਨਾਂ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ’ਚ 3 ਦਹਿਸ਼ਤਗਰਦ ਮਾਰੇ ਗਏ। ਅਖਨੂਰ ਵਿਚ 10-11 ਸਤੰਬਰ ਦੀ ਰਾਤ ਕਰੀਬ ਢਾਈ ਵਜੇ ਪਾਕਿਸਤਾਨੀ ਜਵਾਨਾਂ ਨੇ ਸਰਹੱਦ ’ਤੇ 7 ਮਹੀਨਿਆਂ ਬਾਅਦ ਗੋਲੀਬੰਦੀ ਦੀ ਉਲੰਘਣਾ ਕਰਕੇ ਭਾਰਤੀ ਚੌਕੀਆਂ ’ਤੇ ਫਾਇਰਿੰਗ ਕੀਤੀ, ਜਿਸ ਦਾ ਬੀ ਐੱਸ ਐੱਫ ਦੇ ਜਵਾਨਾਂ ਨੇ ਜਵਾਬ ਦਿੱਤਾ। ਗੋਲੀਬਾਰੀ ਵਿਚ ਬੀ ਐੱਸ ਐੱਫ ਦਾ ਇਕ ਜਵਾਨ ਜ਼ਖਮੀ ਹੋ ਗਿਆ। ਪਾਕਿਸਤਾਨ ਵਾਲੇ ਪਾਸੇ ਹੋਏ ਨੁਕਸਾਨ ਦੀ ਜਾਣਕਾਰੀ ਨਹੀਂ ਮਿਲ ਸਕੀ। 18 ਸਤੰਬਰ ਨੂੰ ਜੰਮੂ-ਕਸ਼ਮੀਰ ਅਸੰਬਲੀ ਲਈ ਪਹਿਲੇ ਗੇੜ ਦੀ ਪੋਲਿੰਗ ਹੋਣੀ ਹੈ।

LEAVE A REPLY

Please enter your comment!
Please enter your name here