10 ਸਾਲਾਂ ’ਚ ਭਾਰਤੀ ਲੋਕਤੰਤਰ ਨੂੰ ਬਹੁਤ ਢਾਹ ਲਾਈ ਗਈ : ਰਾਹੁਲ

0
104

ਵਾਸ਼ਿੰਗਟਨ : ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ’ਚ ਭਾਰਤ ’ਚ ਲੋਕਤੰਤਰ ਨੂੰ ਬੁਰੀ ਤਰ੍ਹਾਂ ਢਾਹ ਲਗਾਈ ਗਈ ਹੈ, ਪਰ ਹੁਣ ਲੋਕਤੰਤਰ ਮੁੜ ਤੋਂ ਪਟੜੀ ’ਤੇ ਪਰਤ ਰਿਹਾ ਹੈ। ਉਨ੍ਹਾ ਮੰਗਲਵਾਰ ‘ਨੈਸ਼ਨਲ ਪ੍ਰੈੱਸ ਕਲੱਬ’ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾ ਕਿਹਾ, ‘ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਪਿਛਲੇ ਸਾਲਾਂ ’ਚ ਭਾਰਤੀ ਲੋਕਤੰਤਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ, ਹੁਣ ਉਹ ਮੁੜ ਤੋਂ ਪਟੜੀ ’ਤੇ ਪਰਤਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਮੈਂ ਦੇਖਿਆ ਹੈ ਕਿ ਕਿਸ ਤਰ੍ਹਾਂ ਮਹਾਰਾਸ਼ਟਰ ’ਚ ਸਾਡੀ ਸਰਕਾਰ ਸਾਡੇ ਕੋੋਲੋਂ ਖੋਹ ਲਈ ਗਈ। ਮੈਂ ਇਹ ਸਭ ਅੱਖੀਂ ਦੇਖਿਆ ਹੈ। ਮੈਂ ਦੇਖਿਆ ਹੈ ਕਿ ਕਿਵੇਂ ਸਾਡੇ ਵਿਧਾਇਕਾਂ ਨੂੰ ਖਰੀਦਿਆ ਗਿਆ ਅਤੇ ਉਨ੍ਹਾਂ ਨੂੰ ਫਸਾ ਦਿੱਤਾ ਗਿਆ ਅਤੇ ਉਹ ਅਚਾਨਕ ਭਾਜਪਾ ਦੇ ਵਿਧਾਇਕ ਬਣ ਗਏ। ਇਸ ਤਰ੍ਹਾਂ ਭਾਰਤੀ ਲੋਕਤੰਤਰ ਖਤਰੇ ’ਚ ਰਿਹਾ ਹੈ, ਇਸ ਨੂੰ ਬੁਰੀ ਤਰ੍ਹਾਂ ਕਮਜ਼ੋਰ ਕੀਤਾ ਗਿਆ ਅਤੇ ਹੁਣ ਉਹ ਮੁੜ ਤੋਂ ਪਟੜੀ ’ਤੇ ਪਰਤ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਇਹ ਮੁੜ ਤੋਂ ਮਜ਼ਬੂਤ ਹੋਵੇਗਾ।’
ਰਾਹੁਲ ਨੇ ਭਾਰਤ-ਚੀਨ ਸਰਹੱਦ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਕ ਵਾਰ ਫਿਰ ਵਰ੍ਹਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਦੇਸ਼ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਅਤੇ ਇਸ ਦੀਆਂ ਫੌਜਾਂ ਨੇ ਲੱਦਾਖ ’ਚ 4,000 ਵਰਗ ਕਿਲੋਮੀਟਰ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਇਕ ਸਵਾਲ ਦੇ ਜਵਾਬ ਵਿਚ ਰਾਹੁਲ ਨੇ ਕਿਹਾ ਕਿ ਜੇ ਕੋਈ ਗੁਆਂਢੀ ਤੁਹਾਡੇ ਖੇਤਰ ਦੇ 4000 ਵਰਗ ਕਿਲੋਮੀਟਰ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਅਮਰੀਕਾ ਕੀ ਪ੍ਰਤੀਕਿਰਿਆ ਕਰੇਗਾ? ਕੀ ਕੋਈ ਵੀ ਰਾਸ਼ਟਰਪਤੀ ਇਹ ਕਹਿ ਕੇ ਭੱਜ ਸਕਦਾ ਹੈ ਕਿ ਉਸ ਨੇ ਇਸ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ? ਇਸ ਲਈ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਚੀਨੀ ਸੈਨਿਕਾਂ ਦਾ ਸਾਡੇ ਖੇਤਰ ’ਚ ਬੈਠਣ ਦਾ ਕੋਈ ਕਾਰਨ ਨਹੀਂ।

LEAVE A REPLY

Please enter your comment!
Please enter your name here