ਮੁੰਬਈ : ਬਾਲੀਵੁੱਡ ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਬੁੱਧਵਾਰ ਸਵੇਰੇ ਇੱਥੇ ਕਥਿਤ ਤੌਰ ’ਤੇ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਨਿਲ ਅਰੋੜਾ ਨੇ ਬਾਂਦਰਾ ’ਚ ਸਥਿਤ ਇਕ ਇਮਾਰਤ ਦੀ ਛੇਵੀਂ ਮੰਜ਼ਲ ਤੋਂ ਕਥਿਤ ਤੌਰ ’ਤੇ ਛਾਲ ਮਾਰ ਦਿੱਤੀ। ਹਸਪਤਾਲ ’ਚ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਇਸ ਵਿਚਾਲੇ ਇਕ ਸੂਤਰ ਨੇ ਕਿਹਾ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ, ਇਹ ਇਕ ਹਾਦਸਾ ਹੈ।


