ਮਾਧਵੀ ਬੁੱਚ ਦੀ ਖਾਮੋਸ਼ੀ ’ਤੇ ਸਵਾਲ

0
123

ਨਵੀਂ ਦਿੱਲੀ : ਅਮਰੀਕਾ ਦੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁੱਚ ਦੀ ਮਾਰਕੀਟ ਰੈਗੂਲੇਟਰ ਦੇ ਮੈਂਬਰ ਵਜੋਂ ਸੇਵਾ ਕਰਦੇ ਹੋਏ ਹਿੱਤਾਂ ਦੇ ਟਕਰਾਅ ਅਤੇ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕਰਨ ਦੇ ਨਵੇਂ ਦੋਸ਼ਾਂ ਪ੍ਰਤੀ ਚੁੱਪੀ ’ਤੇ ਸਵਾਲ ਚੁੱਕੇ ਹਨ। ਹਿੰਡਨਬਰਗ ਨੇ ਜਨਵਰੀ 2023 ਵਿਚ ਅਡਾਨੀ ਸਮੂਹ ’ਤੇ ਸਥਾਨਕ ਬਾਜ਼ਾਰ ਦੇ ਨਿਯਮਾਂ ਤੋਂ ਬਚਣ ਲਈ ਟੈਕਸ ਹੈਵਨ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਸੀ। ਕੰਪਨੀ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਅਡਾਨੀ ਸਮੂਹ ਦੇ ਖਿਲਾਫ ਧੀਮੀ ਜਾਂਚ ਦੇ ਪਿਛੇ ਮਾਰਕੀਟ ਰੈਗੂਲੇਟਰੀ ਦੀ ਚੇਅਰਪਰਸਨ ਬੁੱਚ ਦੇ ਪਿਛਲੇ ਨਿਵੇਸ਼ ਅਤੇ ਸੌਦੇ ਹੋ ਸਕਦੇ ਹਨ। ਹਾਲਾਂਕਿ ਬੁੱਚ ਅਤੇ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਕਾਂਗਰਸ ਨੇ ਹਾਲ ਹੀ ਦੇ ਦਿਨਾਂ ਵਿਚ ਸੇਬੀ ਦੀ ਮੁਖੀ ਦੇ ਖਿਲਾਫ ਕਈ ਦੋਸ਼ ਲਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਧਵਲ ਬੁੱਚ ਲਈ ਅਜਿਹੀ ਕੰਪਨੀ ਵਿਚ 99 ਪ੍ਰਤੀਸ਼ਤ ਸ਼ੇਅਰ ਰੱਖਣਾ ਸਹੀ ਨਹੀਂ ਹੈ, ਜੋ ‘ਅੱਜ ਤੱਕ ਸਰਗਰਮੀ ਨਾਲ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ’ ਅਤੇ ਉਨ੍ਹਾਂ ਕੰਪਨੀਆਂ ਤੋਂ ਆਮਦਨ ਕਮਾ ਰਹੀ ਹੈ ਜਿਨ੍ਹਾਂ ਦੇ ਫੈਸਲੇ ਉਨ੍ਹਾਂ ਵੱਲੋਂ ਲਏ ਗਏ ਹਨ। ਹਿੰਡਨਬਰਗ ਨੇ ‘ਐੱਕਸ’ ’ਤੇ ਲਿਖਿਆਨਵੇਂ ਇਲਜ਼ਾਮ ਸਾਹਮਣੇ ਆਏ ਹਨ ਕਿ ਪ੍ਰਾਈਵੇਟ ਸਲਾਹਕਾਰ ਕੰਪਨੀ, ਜਿਸ ਦੀ 99 ਪ੍ਰਤੀਸ਼ਤ ਮਾਲਕੀ ਸੇਬੀ ਮੁਖੀ ਮਾਧਵੀ ਬੁਚ ਦੀ ਹੈ, ਨੇ ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਸੇਬੀ ਵੱਲੋਂ ਨਿਯੰਤਿ੍ਰਤ ਕਈ ਸੂਚੀਬੱਧ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕੀਤਾ। ਇਨ੍ਹਾਂ ਕੰਪਨੀਆਂ ’ਚ ਮਹਿੰਦਰਾ ਐਂਡ ਮਹਿੰਦਰਾ, ਆਈ ਸੀ ਆਈ ਸੀ ਆਈ ਬੈਂਕ, ਡਾ. ਰੈੱਡੀਜ਼ ਅਤੇ ਪਿਡਲਾਈਟ ਸ਼ਾਮਲ ਹਨ। ਹਿੰਡਨਬਰਗ ਨੇ ਕਿਹਾ ਕਿ ਦੋਸ਼ ਬੁੱਚ ਦੀ ਭਾਰਤੀ ਸਲਾਹਕਾਰ ਇਕਾਈ ’ਤੇ ਲਾਗੂ ਹੁੰਦਾ ਹੈ, ਜਦੋਂ ਕਿ ਬੁੱਚ ਦੀ ਸਿੰਗਾਪੁਰ ਸਥਿਤ ਇਕਾਈ ਬਾਰੇ ਅਜੇ ਤੱਕ ਕੋਈ ਵੇਰਵਾ ਨਹੀਂ ਦਿੱਤਾ ਗਿਆ। ਬੁੱਚ ਨੇ ਸਾਰੇ ਉੱਭਰਦੇ ਮੁੱਦਿਆਂ ’ਤੇ ਪੂਰੀ ਤਰ੍ਹਾਂ ਚੁੱਪ ਬਣਾਈ ਰੱਖੀ ਹੈ।

LEAVE A REPLY

Please enter your comment!
Please enter your name here