ਅਡਾਨੀ ਗਰੁੱਪ ਦੇ ਸਵਿਟਜ਼ਰਲੈਂਡ ‘ਚ 31 ਕਰੋੜ ਡਾਲਰ ਤੋਂ ਵੱਧ ਜ਼ਬਤ

0
173

ਨਵੀਂ ਦਿੱਲੀ : ਅਮਰੀਕੀ ਖੋਜ ਤੇ ਨਿਵੇਸ਼ ਕੰਪਨੀ ਹਿੰਡਨਬਰਗ ਜ਼ਬਤ : ਹਿੰਡਨਬਰਗ ਰਿਸਰਚ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਅਡਾਨੀ ਗਰੁੱਪ ‘ਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਸਵਿੱਸ ਬੈਂਕ ਖਾਤਿਆਂ ‘ਚ 31 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਜ਼ਬਤ ਕਰ ਲਈ ਹੈ | ਹਾਲਾਂਕਿ, ਅਡਾਨੀ ਗਰੁੱਪ ਨੇ ਦੋਸ਼ਾਂ ਨੂੰ ਆਧਾਰਹੀਣ ਦੱਸਦੇ ਹੋਏ ਇਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ |
ਹਿੰਡਨਬਰਗ ਰਿਸਰਚ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਸਵਿਟਜ਼ਰਲੈਂਡ ਦੀ ਮੀਡੀਆ ਕੰਪਨੀ ‘ਚ ਜਾਰੀ ਸਵਿੱਸ ਅਪਰਾਧਿਕ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਵਿੱਸ ਅਧਿਕਾਰੀਆਂ ਨੇ ਅਡਾਨੀ ਗਰੁੱਪ ਨਾਲ ਸੰਬੰਧਤ ਮਨੀ ਲਾਂਡਰਿੰਗ ਅਤੇ ਸਕਿਓਰਟੀਜ਼ ‘ਚ ਜਾਲ੍ਹਸਾਜ਼ੀ ਦੀ ਜਾਂਚ ਤਹਿਤ ਸਵਿੱਸ ਬੈਂਕ ਖਾਤਿਆਂ ‘ਚ ਰੱਖੇ 31 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਜ਼ਬਤ ਕਰ ਲਈ ਹੈ | ਇਹ ਜਾਂਚ 2021 ‘ਚ ਹੋਈ ਸੀ | ਹਿੰਡਨਬਰਗ ਨੇ ਰਿਪੋਰਟ ਦੇ ਹਵਾਲੇ ਨਾਲ ਕਿਹਾ—ਸਰਕਾਰੀ ਧਿਰ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਅਡਾਨੀ ਦੇ ਇਕ ਪ੍ਰਮੁੱਖ ਵਿਅਕਤੀ ਨੇ ਅਪਾਰਦਰਸ਼ੀ ਬੀ ਵੀ ਆਈ/ਮਾਰੀਸ਼ਸ ਅਤੇ ਬਰਮੂਡਾ ਫੰਡ ‘ਚ ਨਿਵੇਸ਼ ਕੀਤਾ | ਇਸ ‘ਚ ਜ਼ਿਆਦਾਤਰ ਅਡਾਨੀ ਦੇ ਸ਼ੇਅਰ ਸਨ | ਇਸ ਵਿਚਾਲੇ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਸ ਦਾ ਸਵਿਟਜ਼ਰਲੈਂਡ ‘ਚ ਕਿਸੇ ਵੀ ਅਦਾਲਤੀ ਕਾਰਵਾਈ ਨਾਲ ਕੋਈ ਸੰਬੰਧ ਨਹੀਂ | ਗਰੁੱਪ ਨੇ ਬਿਆਨ ‘ਚ ਕਿਹਾ—ਅਸੀਂ ਇਨ੍ਹਾਂ ਬੇਬੁਨਿਆਦ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਅਸਵੀਕਾਰ ਕਰਦੇ ਹਾਂ | ਅਡਾਨੀ ਗਰੁੱਪ ਦਾ ਕਿਸੇ ਵੀ ਸਵਿੱਸ ਅਦਾਲਤੀ ਕਾਰਵਾਈ ਨਾਲ ਕੋਈ ਸੰਬੰਧ ਨਹੀਂ ਹੈ, ਨਾ ਹੀ ਸਾਡੀ ਕੰਪਨੀ ਦੇ ਕਿਸੇ ਵੀ ਖਾਤੇ ਨੂੰ ਕਿਸੇ ਅਥਾਰਿਟੀ ਨੇ ਜ਼ਬਤ ਕੀਤਾ ਹੈ |

LEAVE A REPLY

Please enter your comment!
Please enter your name here