ਚੰਦ-ਤਾਰੇ ਵਾਲਾ ਤਿਰੰਗਾ ਫਹਿਰਾਉਣ ’ਤੇ ਦੋ ਗਿ੍ਰਫਤਾਰ

0
146

ਸਾਰਨ : ਬਿਹਾਰ ਦੇ ਸਾਰਨ ਜ਼ਿਲ੍ਹੇ ਵਿਚ ਪੁਲਸ ਨੇ ਈਦ ਮਿਲਾਦ-ਉਨ-ਨਬੀ ਦੇ ਜਲੂਸ ਦੌਰਾਨ ਅਸ਼ੋਕ ਚੱਕਰ ਦੀ ਥਾਂ ’ਤੇ ਚੰਦ ਅਤੇ ਤਾਰੇ ਵਾਲਾ ਤਿਰੰਗਾ ਝੰਡਾ ਫਹਿਰਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਇਕ ਵੀਡੀਓ ਵਿਚ ਤਿਰੰਗੇ ਵਿਚ ਅਸ਼ੋਕ ਚੱਕਰ ਦੀ ਥਾਂ ਚੰਦ ਅਤੇ ਤਾਰੇ ਸਨ, ਜੋ ਕਿ ਭਾਰਤੀ ਝੰਡਾ ਸਹਿੰਤਾ 2002 ਸਮੇਤ ਕਈ ਕਾਨੂੰਨਾਂ ਦੀ ਉਲੰਘਣਾ ਹੈ। ਐੱਸ ਪੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਪਿਕਅੱਪ ਵਾਹਨ ਸਮੇਤ ਝੰਡੇ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਝੰਡਾ ਬਣਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here