ਮਾਮਲਾ ਜ਼ਿਆਦਾ ਹੀ ਗੜਬੜ

0
128

ਆਗਰਾ : ਘਰ ਵਾਲੇ ਕੋਲੋਂ ਆਉਦੀ ਮੁਸ਼ਕ ਤੋਂ ਦੁਖੀ ਵਹੁਟੀ ਨੇ ਵਿਆਹ ਦੇ 40 ਦਿਨਾਂ ਬਾਅਦ ਹੀ ਤਲਾਕ ਮੰਗ ਲਿਆ। ਪਤਨੀ ਮੁਤਾਬਕ ਉਸ ਨੇ ਉਸ ਨੂੰ ਮਸਾਂ ਦੋ ਕੁ ਵਾਰ ਨਹਾਉਦੇ ਦੇਖਿਆ। ਉਸ ਨੇ ਫੈਮਿਲੀ ਕਾਉਸਲਿੰਗ ਸੈਂਟਰ ਜਾ ਕੇ ਆਪਣੀ ਵਿੱਥਿਆ ਸੁਣਾਈ। ਜਦੋਂ ਅਧਿਕਾਰੀਆਂ ਨੇ ਪੁੱਛਿਆ ਕਿ ਵਹੁਟੀ ਠੀਕ ਕਹਿੰਦੀ ਹੈ ਤਾਂ ਰਾਜੇਸ਼ ਨੇ ਕਿਹਾ ਕਿ ਠੀਕ ਹੀ ਕਹਿੰਦੀ ਹੈ। ਉਸ ਦਾ ਹਰ ਹਫਤੇ ਆਪਣੇ ’ਤੇ ਗੰਗਾਜਲ ਛਿੜਕਣ ਦਾ ਰੁਟੀਨ ਸੀ, ਪਰ ਜਦੋਂ ਦਾ ਵਿਆਹ ਹੋਇਆ, ਵਹੁਟੀ ਦੇ ਜ਼ਿੱਦ ਕਰਨ ’ਤੇ ਛੇ ਵਾਰ ਨਹਾਤਾ।
ਰੋਜ਼ ਨਾ ਨਹਾਉਣ ’ਤੇ ਵਹੁਟੀ ਪੇਕੇ ਚਲੇ ਗਈ। ਇਸ ਤੋਂ ਬਾਅਦ ਪੇਕਿਆਂ ਨੇ ਸਥਾਨਕ ਥਾਣੇ ਵਿਚ ਰਾਜੇਸ਼ ਖਿਲਾਫ ਦਾਜ ਕਾਰਨ ਪ੍ਰੇਸ਼ਾਨ ਕਰਨ ਦਾ ਕੇਸ ਵੀ ਕਰ ਦਿੱਤਾ। ਪੁਲਸ ਨੇ ਦਖਲ ਦੇ ਕੇ ਰਾਜੇਸ਼ ਨਾਲ ਗੱਲ ਕੀਤੀ ਤਾਂ ਉਹ ਰੋਜ਼ ਨਹਾਉਣ ਲਈ ਮੰਨ ਗਿਆ, ਪਰ ਵਹੁਟੀ ਰਿਸ਼ਤਾ ਜਾਰੀ ਰੱਖਣ ਤੋਂ ਇਨਕਾਰੀ ਹੈ। ਦੋਹਾਂ ਨੂੰ ਮਾਮਲਾ ਹੱਲ ਕਰਨ ਲਈ 22 ਸਤੰਬਰ ਨੂੰ ਕਾਉਸਲਿੰਗ ਸੈਂਟਰ ਵਿਚ ਸੱਦਿਆ ਗਿਆ ਹੈ।
ਚੇਤੇ ਹੋਣੈ, ਆਗਰਾ ਵਿਚ ਹੀ ਅਜਿਹਾ ਇਕ ਹੋਰ ਕਿੱਸਾ ਹੋਇਆ ਸੀ। ਬੀਬੀ ਕੁਰਕੁਰੇ ਖਾਣ ਦੀ ਏਨੀ ਆਦੀ ਸੀ ਕਿ ਪਤੀ ਇਕ ਦਿਨ ਕੁਰਕੁਰੇ ਲਿਆਉਣੇ ਭੁੱਲ ਗਿਆ ਤਾਂ ਬੀਬੀ ਨੇ ਤਲਾਕ ਮੰਗ ਲਿਆ।
ਕਰਨਾਟਕ ਦੇ ਬਲਾਰੀ ਵਿਚ ਬੰਦੇ ਨੇ ਇਸ ਕਰਕੇ ਤਲਾਕ ਮੰਗ ਲਿਆ ਸੀ ਕਿ ਵਹੁਟੀ ਨੂੰ ਮੈਗੀ ਤੋਂ ਇਲਾਵਾ ਹੋਰ ਕੁਝ ਬਣਾਉਣਾ ਨਹੀਂ ਆਉਦਾ ਸੀ। ਉਹ ਤਿੰਨੋਂ ਵਕਤ ਮੈਗੀ ਬਣਾਉਦੀ ਸੀ। ਉਨ੍ਹਾਂ ਦਾ ਪ੍ਰਸਪਰ ਸਹਿਮਤੀ ਨਾਲ ਤਲਾਕ ਹੋ ਗਿਆ ਸੀ।

LEAVE A REPLY

Please enter your comment!
Please enter your name here