ਸ਼ੇਅਰ ਬਾਜ਼ਾਰ ਦਾ ਰਿਕਾਰਡ

0
115

ਮੁੰਬਈ : ਅਮਰੀਕਾ ਵਿਚ ਵਿਆਜ ਦਰਾਂ ਘਟਣ ਦੀ ਉਮੀਦ ਦੇ ਚਲਦਿਆਂ ਪ੍ਰਮੁੱਖ ਸ਼ੇਅਰ ਸੂਚਕ ਅੰਕ ਸੈਂਸੇਕਸ ਮੰਗਲਵਾਰ 90.88 ਅੰਕ ਵਧ ਕੇ 83,079.66 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਇਕ ਵਾਰ 83,152.41 ’ਤੇ ਪੁੱਜ ਗਿਆ ਸੀ। ਇਸੇ ਤਰ੍ਹਾਂ ਨਿਫਟੀ 25,418.55 ਦੇ ਨਵੇਂ ਸਿਖਰ ’ਤੇ ਬੰਦ ਹੋਇਆ।
ਬਾਬਾ ਬਕਾਲਾ ’ਚ ਕਾਂਗਰਸੀਆਂ ਨੇ ਇੱਕ-ਦੂਜੇ ਮੂਹਰੇ ਸਪੀਕਰ ਲਾਏ
ਬਾਬਾ ਬਕਾਲਾ : ਇੱਥੇ ਡੀ ਐੱਸ ਪੀ ਦਫਤਰ ਦੇ ਸਾਹਮਣੇ ਦੋ ਕਾਂਗਰਸੀ ਗਰੁੱਪਾਂ ਵਿਚਾਲੇ ਧਰਨੇ ਦੀ ਜਗ੍ਹਾ ਨੂੰ ਲੈ ਕੇ ਝਗੜਾ ਹੋ ਗਿਆ। ਦੋਹਾਂ ਨੇ ਇਕ-ਦੂਜੇ ਦੇ ਸਾਹਮਣੇ ਸਪੀਕਰ ਲਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਪੰਜਾਬ ਕਾਂਗਰਸ ਕਮੇਟੀ ਵੱਲੋਂ ਵਧ ਰਹੀਆਂ ਕਤਲਾਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਸਰਕਾਰ ਖਿਲਾਫ ਪੰਜਾਬ-ਭਰ ਵਿਚ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਮੰਗਲਵਾਰ ਇੱਥੇ ਡੀ ਐੱਸ ਪੀ ਦਫਤਰ ਸਾਹਮਣੇ ਧਰਨਾ ਦਿੱਤਾ ਜਾਣਾ ਸੀ। ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਸਾਬਕਾ ਵਿਧਾਇਕ ਤੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਅਤੇ ਦੂਸਰੇ ਗਰੁੱਪ ਦੇ ਸਾਬਕਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਸਮਰਥਕਾਂ ਵਿਚਕਾਰ ਦਰੀਆਂ ਵਿਛਾਉਣ ਸਮੇਂ ਜਗ੍ਹਾ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਡੀ ਐੱਸ ਪੀ ਸਵਿੰਦਰ ਪਾਲ ਸਿੰਘ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਇਕ ਪਾਸੇ ਭਲਾਈਪੁਰ ਗਰੁੱਪ ਅਤੇ ਸਾਹਮਣੇ ਦੂਸਰੇ ਪਾਸੇ ਡਿੰਪਾ ਗਰੁੱਪ ਦੇ ਵਰਕਰਾਂ ਨੂੰ ਬਿਠਾ ਕੇ ਮਾਮਲਾ ਸ਼ਾਂਤ ਕੀਤਾ। ਫਿਰ ਵੀ ਦੋਵਾਂ ਧਿਰਾਂ ਨੇ ਇਕ-ਦੂਸਰੇ ਦੇ ਸਾਹਮਣੇ ਸਪੀਕਰ ਬੀੜ ਕੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ।
ਕੰਗਨਾ ਨੂੰ ਨੋਟਿਸ
ਚੰਡੀਗੜ੍ਹ : ਸਥਾਨਕ ਜ਼ਿਲ੍ਹਾ ਅਦਾਲਤ ਨੇ ਕੰਗਨਾ ਰਣੌਤ ਨੂੰ ਉਸ ਪਟੀਸ਼ਨ ’ਤੇ 5 ਦਸੰਬਰ ਤਕ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਸ ’ਤੇ ਫਿਲਮ ‘ਐਮਰਜੈਂਸੀ’ ਰਾਹੀਂ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਦੀ ਸੁਣਵਾਈ ਮੰਗਲਵਾਰ ਜੁਡੀਸ਼ੀਅਲ ਮੈਜਿਸਟਰੇਟ ਅੰਕਿਤ ਐਰੀ ਦੀ ਅਦਾਲਤ ’ਚ ਹੋਈ। ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਾਸੀ ਨੇ ਪਟੀਸ਼ਨ ਦਾਇਰ ਕੀਤੀ ਸੀ। ਐਡਵੋਕੇਟ ਬਾਸੀ ਨੇ ਕੰਗਨਾ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here