39.2 C
Jalandhar
Saturday, July 27, 2024
spot_img

ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ, 3 ਮੌਤਾਂ

ਕੋਟਾ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ‘ਚ ਸੋਮਵਾਰ ਤੜਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਮਚੀ ਭਗਦੜ ‘ਚ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਜਣੇ ਜ਼ਖਮੀ ਹੋ ਗਏ | ਹਿੰਦੂ ਕੈਲੰਡਰ ਅਨੁਸਾਰ ਪਵਿੱਤਰ ਦਿਨ ਮੰਨੇ ਜਾਣ ਵਾਲੇ ‘ਗਿਆਰਸ’ ਮੌਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਇਕੱਤਰ ਹੋਏ ਸਨ | ਮੰਦਰ ਰਾਤ ਨੂੰ ਬੰਦ ਸੀ ਅਤੇ ਸ਼ਰਧਾਲੂਆਂ ਨੇ ਕਤਾਰਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਮੰਦਰ ਖੁੱਲ੍ਹਦੇ ਹੀ ਉਹ ਦਰਸ਼ਨ ਕਰ ਸਕਣ | ਐੱਸ ਪੀ ਸੀਕਰ ਕੁੰਵਰ ਰਾਸ਼ਟਰਦੀਪ ਨੇ ਦੱਸਿਆ—ਹਾਦਸਾ ਤੜਕੇ 4.30 ਵਜੇ ਉਸ ਵੇਲੇ ਵਾਪਰਿਆ, ਜਦੋਂ ਮੰਦਰ ਦੇ ਗੇਟ ਖੁੱਲ੍ਹਦੇ ਹੀ ਸ਼ਰਧਾਲੂ ਅੱਗੇ ਵਧੇ | ਇਸ ਦੌਰਾਨ ਇਕ 63 ਸਾਲਾ ਔਰਤ ਡਿੱਗ ਗਈ, ਉਸ ਨੂੰ ਦਿਲ ਦੀ ਬਿਮਾਰੀ ਸੀ | ਉਸ ਦੇ ਪਿੱਛੇ ਖੜ੍ਹੀਆਂ ਦੋ ਹੋਰ ਔਰਤਾਂ ਡਿੱਗ ਪਈਆਂ | ਭਗਦੜ ‘ਚ ਉਨ੍ਹਾਂ ਦੀ ਮੌਤ ਹੋ ਗਈ |

Related Articles

LEAVE A REPLY

Please enter your comment!
Please enter your name here

Latest Articles