ਨਵੀਂ ਦਿੱਲੀ : ਹੰਗਰੀ ਦੀ ਰਾਜਧਾਨੀ ਬੁੱਡਾਪੇਸਟ ਵਿਚ ਚੈੱਸ ਉਲੰਪਿਆਡ-2024 ‘ਚ ਮਰਦਾਂ ਤੇ ਮਹਿਲਾਵਾਂ ਦੀਆਂ ਟੀਮਾਂ ਵੱਲੋਂ ਗੋਲਡ ਮੈਡਲ ਜਿੱਤਣ ਨੂੰ ਦੇਸ਼ ਦੀਆਂ ਮਹਾਨ ਖੇਡ ਪ੍ਰਾਪਤੀਆਂ ਵਿੱਚੋਂ ਇਕ ਮੰਨਿਆ ਜਾ ਰਿਹਾ ਹੈ | ਇਸ ਦੇ ਨਾਲ ਹੀ ਵਾਇਰਲ ਹੋਈ ਇਕ ਵੀਡੀਓ ਨੇ ਇਹ ਬਹਿਸ ਛੇੜ ਦਿੱਤੀ ਹੈ ਕਿ ਸ਼ਤਰੰਜ ਕੂਟਨੀਤੀ ਤੇ ਏਕਤਾ ਲਈ ਕਿੰਨੇ ਬਹੁਮੁੱਲੇ ਸਬਕ ਪੇਸ਼ ਕਰ ਸਕਦੀ ਹੈ | ਵੀਡੀਓ ਵਿਚ ਜਿੱਤ ਦਾ ਜਸ਼ਨ ਮਨਾ ਰਹੇ ਭਾਰਤੀ ਮੈਂਬਰਾਂ ਨਾਲ ਪਾਕਿਸਤਾਨੀ ਚੈੱਸ ਟੀਮ ਵੀ ਭਾਰਤੀ ਝੰਡਾ ਫੜੀ ਨਜ਼ਰ ਆ ਰਹੀ ਹੈ | ਇਹ ਵੀਡੀਓ ਪ੍ਰਸਿੱਧ ਸ਼ਤਰੰਜ ਮੰਚ ‘ਚੈੱਸਬੇਸ ਇੰਡੀਆ’ ਨੇ ਸ਼ੇਅਰ ਕੀਤੀ ਹੈ |