21 C
Jalandhar
Friday, November 1, 2024
spot_img

ਹਿਜ਼ਬੁੱਲ੍ਹਾ ਚੀਫ ਨੂੰ 80 ਟਨ ਦੇ ਬੰਬ ਨਾਲ ਮਾਰਿਆ

ਯੇਰੂਸ਼ਲਮ : ਇਜ਼ਰਾਈਲੀ ਫੌਜ ਨੇ ਸਨਿੱਚਰਵਾਰ ਦਾਅਵਾ ਕੀਤਾ ਕਿ ਉਸ ਨੇ ਸ਼ੁੱਕਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਮਿਥ ਕੇ ਕੀਤੇ ਭਿਆਨਕ ਹਮਲੇ ਵਿਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲ੍ਹਾ ਦੇ ਮੁਖੀ ਹਸਨ ਨਸਰੱਲ੍ਹਾ ਦਾ ਖਾਤਮਾ ਕਰ ਦਿੱਤਾ। ਇਹ ਹਮਲਾ ਬੈਰੂਤ ਦੇ ਬਾਹਰਵਾਰ ਸਥਿਤ ਹਿਜ਼ਬੁੱਲ੍ਹਾ ਦੇ ਹੈੱਡਕੁਆਰਟਰ ਉਤੇ ਕੀਤਾ ਗਿਆ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿਚ ਨਸਰੱਲ੍ਹਾ ਤੋਂ ਇਲਾਵਾ ਜਥੇਬੰਦੀ ਦੇ ਹੋਰ ਕਈ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਅਲੀ ਕਾਰਚੀ ਵੀ ਸ਼ਾਮਲ ਹੈ, ਜੋ ਹਿਜ਼ਬੁੱਲ੍ਹਾ ਦੇ ਦੱਖਣੀ ਮੋਰਚੇ ਭਾਵ ਲਿਬਨਾਨ ਦੇ ਇਜ਼ਰਾਈਲ ਨਾਲ ਲੱਗਦੇ ਖੇਤਰ ਦਾ ਕਮਾਂਡਰ ਸੀ। ਇਜ਼ਰਾਈਲ ਨੇ ਕਿਹਾ ਕਿ ਹਿਜ਼ਬੁੱਲ੍ਹਾ ਦੇ ਹੈੱਡੁਕੁਆਰਟਰ ’ਤੇ 80 ਟਨ ਦੇ ਬੰਕਰ-ਤੋੜ ਬੰਬ ਨਾਲ ਹਮਲਾ ਕੀਤਾ ਗਿਆ। ਨਸਰੱਲ੍ਹਾ ਉਥੇ ਮੌਜੂਦ ਸੀ। ਨਸਰੱਲ੍ਹਾ 1992 ਵਿਚ ਹਿਜ਼ਬੁੱਲ੍ਹਾ ਦਾ 32 ਸਾਲ ਦੀ ਉਮਰ ਵਿਚ ਚੀਫ ਬਣਿਆ ਸੀ। ਨਸਰੱਲ੍ਹਾ ਦੀ ਮੌਤ ਦੀ ਹਿਜ਼ਬੁੱਲ੍ਹਾ ਨੇ ਪੁਸ਼ਟੀ ਕਰ ਦਿੱਤੀ ਹੈ ਤੇ ਹਮਲੇ ਵਿਚ ਉਸ ਦੀ ਧੀ ਜ਼ੈਨਬ ਨਸਰੱਲ੍ਹਾ ਵੀ ਮਾਰੀ ਗਈ ਹੈ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਸੰਯੁਕਤ ਰਾਸ਼ਟਰ ਵਿਚ ਭਾਸ਼ਣ ਦੇ ਬਾਅਦ ਆਪਣੇ ਹੋਟਲ ਦੇ ਕਮਰੇ ਤੋਂ ਹਮਲੇ ਲਈ ਹਰੀ ਝੰਡੀ ਦਿੱਤੀ ਸੀ। ਹਮਲੇ ਦੇ ਬਾਅਦ ਨੇਤਨਯਾਹੂ ਦੇ ਦਫਤਰ ਨੇ ਇਕ ਤਸਵੀਰ ਜਾਰੀ ਕੀਤੀ, ਜਿਸ ਵਿਚ ਉਹ ਲੈਂਡਲਾਈਨ ਫੋਨ ਤੋਂ ਹਮਲੇ ਦਾ ਹੁਕਮ ਦੇ ਰਿਹਾ ਹੈ।
ਨਸਰੱਲ੍ਹਾ ’ਤੇ ਹਮਲੇ ਤੋਂ ਬਾਅਦ ਈਰਾਨ ਦੇ ਸੁਪਰੀਮ ਕਮਾਂਡਰ ਆਇਆਤੁੱਲ੍ਹਾ ਅਲੀ ਖਾਮੇਨੇਈ ਨੂੰ ਸੁਰੱਖਿਅਤ ਟਿਕਾਣੇ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਖਾਮੇਨੇਈ ਨੇ ਇਕ ਬਿਆਨ ਵਿਚ ਸਾਰੇ ਮੁਸਲਮਾਨਾਂ ਨੂੰ ਲਿਬਨਾਨ ਤੇ ਹਿਜ਼ਬੁੱਲ੍ਹਾ ਨਾਲ ਖੜ੍ਹਨ ਦਾ ਸੱਦਾ ਦਿੱਤਾ ਹੈ। ਇਸ ਖਿੱਤੇ ਦਾ ਭਵਿੱਖ ਹੁਣ ਇਸ ਗੱਲ ’ਤੇ ਟਿਕਿਆ ਹੈ ਕਿ ਇਜ਼ਰਾਈਲ ਨੂੰ ਕਿੰਨੀ ਤਾਕਤ ਨਾਲ ਰੋਕਿਆ ਜਾ ਸਕਦਾ ਹੈ। ਹਿਜ਼ਬੁੱਲ੍ਹਾ ਇਸ ਮੁਹਿੰਮ ਵਿਚ ਅਗਵਾਈ ਕਰ ਰਿਹਾ ਹੈ।
ਇਸੇ ਦੌਰਾਨ ਈਰਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਈਰਾਨ ਆਉਣ ਵਾਲੇ ਦਿਨਾਂ ਵਿਚ ਲਿਬਨਾਨ ਤੇ ਸੀਰੀਆ ਵਿਚ ਆਪਣੇ ਫੌਜੀ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles