34.1 C
Jalandhar
Friday, October 18, 2024
spot_img

ਰਜਨੀ ਕਾਂਤ ਹਸਪਤਾਲ ’ਚ

ਚੇਨਈ : ਤਾਮਿਲ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ (73) ਨੂੰ ਸੋਮਵਾਰ ਰਾਤ ਕਾਰਪੋਰੇਟ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾ ਨੂੰ ਹਾਜਮਾ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹੁਣ ਉਨ੍ਹਾ ਦੀ ਹਾਲਤ ਸਥਿਰ ਹੈ।
25 ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੌਤ
ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਮੰਗਲਵਾਰ ਸਕੂਲ ਬੱਸ ਨੂੰ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦੋਂਕਿ 16 ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਬੱਸ ’ਚ ਤਿੰਨ ਤੋਂ 15 ਸਾਲ ਦੇ ਬੱਚੇ ਸਨ, ਜਿਹੜੇ ਸਕੂਲ ਟਿ੍ਰਪ ਤੋਂ ਪਰਤ ਰਹੇ ਸਨ। ਬੱਸ ਵਿਚ 5 ਟੀਚਰਾਂ ਸਣੇ 44 ਜਣੇ ਸਵਾਰ ਸਨ। ਚਸ਼ਮਦੀਦਾਂ ਮੁਤਾਬਕ ਦੁਪਹਿਰੇ ਕਰੀਬ ਸਾਢੇ 12 ਵਜੇ ਬੱਸ ਦਾ ਟਾਇਰ ਫਟਣ ਤੋਂ ਬਾਅਦ ਇਹ ਤ੍ਰਾਸਦੀ ਵਾਪਰੀ। ਡਰਾਈਵਰ ਫਰਾਰ ਹੋ ਗਿਆ। ਬੱਸ ਸੀ ਐੱਨ ਜੀ ਨਾਲ ਚੱਲ ਰਹੀ ਸੀ। ਟ੍ਰਾਂਸਪੋਰਟ ਮੰਤਰੀ ਨੇ ਮੁਸਾਫਰ ਗੱਡੀਆਂ ਵਿਚ ਸੀ ਐੱਨ ਜੀ ਦੀ ਥਾਂ ਕਿਸੇ ਹੋਰ ਈਂਧਨ ਦੀ ਵਰਤੋਂ ਦਾ ਬਦਲ ਲੱਭਣ ਲਈ ਕਿਹਾ ਹੈ।
ਬੁਲਡੋਜ਼ਰ ਐਕਸ਼ਨ ਮਾਮਲੇ ’ਚ ਫੈਸਲਾ ਰਾਖਵਾਂ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁਲਡੋਜ਼ਰ ਐਕਸ਼ਨ ਮਾਮਲੇ ਵਿਚ ਮੰਗਲਵਾਰ ਫੈਸਲਾ ਰਾਖਵਾਂ ਰੱਖ ਲਿਆ। ਸੁਣਵਾਈ ਦੌਰਾਨ ਜਸਟਿਸ ਬੀ ਆਰ ਗਵਈ ਤੇ ਜਸਟਿਸ ਵਿਸ਼ਨਾਥਨ ਦੀ ਬੈਂਚ ਨੇ ਕਿਹਾ ਕਿ ਫੈਸਲਾ ਆਉਣ ਤਕ ਦੇਸ਼-ਭਰ ਵਿਚ ਬੁਲਡੋਜ਼ਰ ਐਕਸ਼ਨ ’ਤੇ ਰੋਕ ਜਾਰੀ ਰਹੇਗੀ। ਉਨ੍ਹਾ ਫਿਰ ਸਪੱਸ਼ਟ ਕੀਤਾ ਕਿ ਇਹ ਰੋਕ ਨਾਜਾਇਜ਼ ਕਬਜ਼ਿਆਂ ’ਤੇ ਲਾਗੂ ਨਹੀਂ ਹੋਵੇਗੀ।
ਬੋਲੀ ਨੂੰ ਲੈ ਕੇ ਚੋਣ ਕਮਿਸ਼ਨਰ ਐਕਸ਼ਨ ’ਚ
ਚੰਡੀਗੜ੍ਹ : ਸਰਪੰਚ ਦੇ ਅਹੁਦੇ ਦੀ ਨਿਲਾਮੀ ਦੀਆਂ ਖਬਰਾਂ ਦਰਮਿਆਨ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ ਨੂੰ ਕਿਹਾ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹੇ ’ਚ ਅਜਿਹੀ ਕਿਸੇ ਵੀ ਵਿਸ਼ੇਸ਼ ਘਟਨਾ, ਭਾਵੇਂ ਰਿਪੋਰਟ ਕੀਤੀ ਗਈ ਹੋਵੇ ਜਾਂ ਪ੍ਰਕਿਰਿਆ ’ਚ ਹੋਵੇ, ਦੀ ਪੂਰੀ ਬਾਰੀਕੀ ਨਾਲ ਨਿਗਰਾਨੀ ਕਰਨ ਅਤੇ 24 ਘੰਟਿਆਂ ਦੇ ਅੰਦਰ ਕਮਿਸ਼ਨ ਨੂੰ ਆਪਣੀਆਂ ਟਿੱਪਣੀਆਂ ਸਮੇਤ ਵਿਸਤਿ੍ਰਤ ਰਿਪੋਰਟ ਪੇਸ਼ ਕਰਨ।

Related Articles

LEAVE A REPLY

Please enter your comment!
Please enter your name here

Latest Articles