ਸ੍ਰੀ ਅੰਮਿ੍ਤਸਰ : ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅੱਜ ਦੇ ਯੁੱਗ ਵਿੱਚ ਹਰ ਸਿੱਖ ਨੂੰ ਲਸੰਸੀ ਹਥਿਆਰ ਰੱਖਣ ਦਾ ਜਤਨ ਕਰਨਾ ਚਾਹੀਦਾ ਹੈ | ਇਹ ਵਿਚਾਰ ਉਨ੍ਹਾ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਸਿੱਖ ਕੌਮ ਦੇ ਨਾਂਅ ਵਧਾਈ ਸੰਦੇਸ਼ ਵਿਚ ਪ੍ਰਗਟ ਕੀਤਾ | ਉਨ੍ਹਾ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਅਤੇ ਚਾਰ ਜੰਗਾਂ ਵੀ ਜਿੱਤੀਆਂ ਸਨ | ਉਨ੍ਹਾ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੱਤਾ ਸੀ, ਜੋ ਕਿ ਅੱਜ ਵੀ ਕਾਰਗਰ ਹੈ | ਇਸ ਲਈ ਲੋੜ ਹੈ ਕਿ ਅੱਜ ਹਰ ਸਿੱਖ ਬਾਣੀ ਤੇ ਬਾਣੇ ਦਾ ਧਾਰਨੀ ਬਣੇ ਅਤੇ ਸ਼ਸਤਰਧਾਰੀ ਹੋਵੇ | ਇਸ ਲਈ ਸਿੱਖ ਗੱਤਕਾ, ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਵੀ ਸਿੱਖਣ | ਹਰ ਇੱਕ ਸਿੱਖ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਕੇ ਲਸੰਸੀ ਹਥਿਆਰ ਵੀ ਰੱਖੇ |