ਹਰਿਆਣਾ ਦੇ ਜਾਟਾਂ ਦੀ ਦਲਿਤਾਂ ਪ੍ਰਤੀ ਮਾਨਸਿਕਤਾ ਬਦਲਣ ਦੀ ਲੋੜ : ਮਾਇਆਵਤੀ

0
134

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਬੁੱਧਵਾਰ ਇਸ ਗੱਲ ’ਤੇ ਅਫਸੋਸ ਜ਼ਾਹਰ ਕੀਤਾ ਕਿ ਹਰਿਆਣਾ ’ਚ ਜਾਟ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਵੋਟ ਨਹੀਂ ਦਿੱਤੀ। ਉਨ੍ਹਾ ਨੂੰ ਲੱਗਦਾ ਹੈ ਕਿ ਦਲਿਤਾਂ ਬਾਰੇ ਜਾਟਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਉੱਤਰ ਪ੍ਰਦੇਸ਼ ’ਚ ਦਲਿਤਾਂ ਪ੍ਰਤੀ ਜਾਟ ਭਾਈਚਾਰੇ ਦੀ ਮਾਨਸਿਕਤਾ ਬਦਲੀ ਹੈ ਪਰ ਹਰਿਆਣਾ ’ਚ ਅਜਿਹਾ ਹੋਣਾ ਅਜੇ ਬਾਕੀ ਹੈ। ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੀ ਬਰਸੀ ਮਨਾਉਣ ਲਈ ਕੌਮੀ ਰਾਜਧਾਨੀ ’ਚ ਆਈ ਮਾਇਆਵਤੀ ਨੇ ਅਫਸੋਸ ਜ਼ਾਹਰ ਕੀਤਾ ਕਿ ਬਸਪਾ ਦਾ ਇਨੈਲੋ ਨਾਲ ਗੱਠਜੋੜ ਉਨ੍ਹਾਂ ਦੀ ਪਾਰਟੀ ਲਈ ਫਾਇਦੇਮੰਦ ਨਹੀਂ ਰਿਹਾ। ਮਾਇਆਵਤੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਅਤੇ ਉਸ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਹਰਿਆਣਾ ’ਚ ਜਾਟ ਭਾਈਚਾਰੇ ਨੇ ਕਾਂਗਰਸ ਨੂੰ ਵੋਟ ਦਿੱਤੀ ਪਰ ਇਸ ਪ੍ਰਕਿਰਿਆ ’ਚ ਉਨ੍ਹਾਂ ਨੇ ਬਸਪਾ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਦਲਿਤ ਵੋਟ ਜਿੱਥੇ ਇਨੈਲੋ ਵੱਲ ਚਲੇ ਗਏ, ਉੱਥੇ ਹੀ ਜਾਟਾਂ ਦੀ ਵੋਟ ਉਨ੍ਹਾਂ ਦੀ ਪਾਰਟੀ ਨੂੰ ਨਹੀਂ ਮਿਲੀ। ਉਨ੍ਹਾ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾਬਸਪਾ ਉਮੀਦਵਾਰਾਂ ਨੂੰ ਸਿਰਫ ਦਲਿਤ ਵੋਟ ਮਿਲੇ। ਜੇਕਰ ਸਾਨੂੰ ਦੋ ਤੋਂ ਤਿੰਨ ਫੀਸਦ ਜਾਟ ਵੋਟ ਵੀ ਮਿਲ ਜਾਂਦੇ ਤਾਂ ਅਸੀਂ ਕੁਝ ਸੀਟਾਂ ਜਿੱਤ ਸਕਦੇ ਸੀ।