25.3 C
Jalandhar
Thursday, October 17, 2024
spot_img

ਸੈਣੀ ਸਰਬਸੰਮਤੀ ਨਾਲ ਆਗੂ ਚੁਣੇ ਗਏ

ਪੰਚਕੂਲਾ (�ਿਸ਼ਨ ਗਰਗ)- ਨਾਇਬ ਸਿੰਘ ਸੈਣੀ ਨੂੰ ਸਰਬਸੰਮਤੀ ਨਾਲ ਬੁੱਧਵਾਰ ਹਰਿਆਣਾ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਵਿਧਾਇਕਾਂ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਕੇਂਦਰੀ ਅਬਜ਼ਰਵਰ ਵਜੋਂ ਸ਼ਾਮਲ ਹੋਏ। ਸੈਣੀ ਦੇ ਨਾਂਅ ਦੀ ਤਜਵੀਜ਼ ਵਿਧਾਇਕ ਕਿ੍ਰਸ਼ਨ ਕੁਮਾਰ ਬੇਦੀ ਅਤੇ ਅਨਿਲ ਵਿੱਜ ਨੇ ਰੱਖੀ ਅਤੇ ਐਲਾਨ ਸ਼ਾਹ ਨੇ ਕੀਤਾ। ਸੈਣੀ ਵੀਰਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

Related Articles

Latest Articles