ਨਵੀਂ ਦਿੱਲੀ : ਅਮਰੀਕੀ ਅਧਿਕਾਰੀਆਂ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਜਿਸ ਸਾਬਕਾ ਭਾਰਤੀ ਅਧਿਕਾਰੀ ਵਿਕਾਸ ਯਾਦਵ ’ਤੇ ਦੋਸ਼ ਲਾਇਆ ਹੈ, ਉਸ ਨੂੰ ਦਿੱਲੀ ਪੁਲਸ ਨੇ ਰੋਹਿਣੀ ਦੇ ਵਪਾਰੀ ਨੂੰ ਅਗਵਾ ਕਰਨ ਤੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂਅ ’ਤੇ ਪੈਸੇ ਮੰਗਣ ਦੇ ਦੋਸ਼ ’ਚ ਪਿਛਲੇ ਸਾਲ 18 ਦਸੰਬਰ ਨੂੰ ਗਿ੍ਰਫਤਾਰ ਕੀਤਾ ਸੀ। ਉਸ ਨੂੰ ਅਪਰੈਲ ’ਚ ਜ਼ਮਾਨਤ ਮਿਲ ਗਈ ਸੀ। ਹੁਣ ਪਤਾ ਨਹੀਂ ਕਿ ਯਾਦਵ ਕਿੱਥੇ ਹੈ।