ਮੱਲਾਪੁਰਮ : 42 ਸਾਲਾ ਬਿੰਦੂ ਤੇ ਉਸ ਦੇ 24 ਸਾਲਾ ਪੁੱਤਰ ਵਿਵੇਕ ਨੇ ਇਕੱਠਿਆਂ ਕੇਰਲਾ ਪਬਲਿਕ ਸਰਵਿਸ ਕਮਿਸ਼ਨ (ਪੀ ਐੱਸ ਸੀ) ਦੀ ਪ੍ਰੀਖਿਆ ਪਾਸ ਕਰ ਲਈ ਹੈ | ਉਹ ਦੋਵੇਂ ਰਾਜ ਵਿਚ ਸਰਕਾਰੀ ਨੌਕਰੀ ਦੇ ਯੋਗ ਹੋ ਗਏ ਹਨ | ਕੇਰਲਾ ਪੀ ਐੱਸ ਸੀ ਦੇ ਨਤੀਜੇ, ਜੋ 3 ਅਗਸਤ ਨੂੰ ਐਲਾਨੇ ਗਏ, ਵਿਚ ਵਿਵੇਕ ਨੇ ਲੋਅਰ ਡਵੀਜ਼ਨਲ ਕਲਰਕ (ਐੱਲ ਡੀ ਸੀ) ਪ੍ਰੀਖਿਆ 38 ਦੇ ਰੈਂਕ ਨਾਲ ਪਾਸ ਕੀਤੀ, ਜਦੋਂ ਕਿ ਬਿੰਦੂ ਨੇ ਆਖਰੀ ਗ੍ਰੇਡ ਸਰਵੈਂਟਸ (ਐੱਲ ਜੀ ਐੱਸ) ਪ੍ਰੀਖਿਆ ਵਿਚ 92 ਰੈਂਕ ਪ੍ਰਾਪਤ ਕੀਤੇ | ਵਿਵੇਕ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਂ ਬਿੰਦੂ ਨੂੰ ਦਿੱਤਾ ਹੈ | ਉਸ ਨੇ ਕਿਹਾ ਕਿ ਮਾਂ ਨੇ ਉਸ ਦਾ ਉਤਸ਼ਾਹ ਵਧਾਇਆ ਤੇ ਪਿਤਾ ਨੇ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ | ਮਾਂ-ਪੁੱਤ ਨੇ ਕੋਚਿੰਗ ਕਲਾਸਾਂ ਵੀ ਇਕੱਠਿਆਂ ਲਗਾਈਆਂ ਸਨ |





