ਯੇਰੂਸ਼ਲਮ : ਹਿਜ਼ਬੁੱਲ੍ਹਾ ਨੇ ਮੰਗਲਵਾਰ ਇਜ਼ਰਾਈਲ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਉਸ ਨੇ ਕਿਹਾ ਕਿ ਤੇਲ ਅਵੀਵ ਅਤੇ ਹੈਫਾ ਦੇ ਪੱਛਮ ’ਚ ਇੱਕ ਨੇਵੀ ਬੇਸ ਦੇ ਨੇੜੇ ਦੋ ਟੀਚਿਆਂ ’ਤੇ ਰਾਕੇਟ ਦਾਗੇ ਸਨ। ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਹਾਜ਼ ਉਡਾਉਣ ਦੀਆਂ 20 ਹੋਰ ਧਮਕੀਆਂ
ਨਵੀਂ ਦਿੱਲੀ : ਮੰਗਲਵਾਰ ਜਹਾਜ਼ ਉਡਾਉਣ ਦੀਆਂ 20 ਧਮਕੀਆਂ ਮਿਲੀਆਂ। ਇਨ੍ਹਾਂ ’ਚ ਇੰਡੀਗੋ ਏਅਰਲਾਈਨਜ਼ ਦੀਆਂ 10 ਅਤੇ ਵਿਸਤਾਰਾ ਦੀਆਂ 10 ਉਡਾਣਾਂ ਸ਼ਾਮਲ ਹਨ। ਇੱਕ ਹਫਤੇ ’ਚ ਭਾਰਤੀ ਏਅਰਲਾਈਨਜ਼ ਦੀਆਂ 100 ਤੋਂ ਵੱਧ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ।