ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ, ਜਿਹੜੀਆਂ 2026 ’ਚ 23 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ’ਚ ਹੋਣੀਆਂ ਹਨ, ’ਚ ਹਾਕੀ, ਕਿ੍ਰਕਟ, ਕੁਸ਼ਤੀ, ਸ਼ੂਟਿੰਗ, ਬੈਡਮਿੰਟਨ, ਗੋਤਾਖੋਰੀ, ਬੀਚ ਵਾਲੀਬਾਲ, ਰੋਡ ਸਾਈਕਲਿੰਗ, ਮਾਉਂਟੇਨ ਬਾਈਕਿੰਗ, ਰਿਦਮਿਕ ਜਿਮਨਾਸਟਿਕ, ਰਗਬੀ ਸੈਵਨ, ਸਕੂਐਸ਼, ਟੇਬਲ ਟੈਨਿਸ, ਪੈਰਾ ਟੇਬਲ ਟੈਨਿਸ, ਟ੍ਰਾਈਥਲੋਨ ਅਤੇ ਪੈਰਾ ਟ੍ਰਾਇਥਲੋਨ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਘੱਟੋ-ਘੱਟ 5 ਖੇਡਾਂ ਅਜਿਹੀਆਂ ਹਨ, ਜਿਨ੍ਹਾਂ ’ਚ ਭਾਰਤੀ ਅਥਲੀਟ ਤਮਗੇ ਜਿੱਤਦੇ ਰਹੇ ਹਨ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਪ੍ਰਬੰਧਕਾਂ ਅਨੁਸਾਰ ਇਸ ਵਾਰ ਐਥਲੈਟਿਕਸ, ਪੈਰਾ ਐਥਲੈਟਿਕਸ, ਬਾਕਸਿੰਗ, ਬਾਊਲਜ਼, ਪੈਰਾ ਬਾਊਲ, ਤੈਰਾਕੀ, ਪੈਰਾ ਤੈਰਾਕੀ, ਆਰਟਿਸਟਿਕ ਜਿਮਨਾਸਟਿਕ, ਟਰੈਕ ਸਾਈਕਲਿੰਗ, ਪੈਰਾ ਟਰੈਕ ਸਾਈਕਲਿੰਗ, ਨੈੱਟਬਾਲ, ਵੇਟ ਲਿਫਟਿੰਗ ਅਤੇ ਪੈਰਾ ਪਾਵਰ ਲਿਫਟਿੰਗ, ਜੂਡੋ, 3*3 ਬਾਸਕਟਬਾਲ ਅਤੇ 33 ਵ੍ਹੀਲਚੇਅਰ ਬਾਸਕਟਬਾਲ ਨੂੰ ਸ਼ਾਮਲ ਕੀਤਾ ਗਿਆ ਹੈ।
ਹਾਕੀ ਵਿਸ਼ਵ ਕੱਪ ਦਾ ਆਯੋਜਨ ਰਾਸ਼ਟਰਮੰਡਲ ਖੇਡਾਂ 2026 ਦੇ ਖਤਮ ਹੋਣ ਤੋਂ ਸਿਰਫ 2 ਹਫਤੇ ਬਾਅਦ ਹੋਣਾ ਹੈ। ਇਸ ਦਾ ਸਮਾਂ 15 ਅਗਸਤ ਤੋਂ 30 ਅਗਸਤ ਦੇ ਵਿਚਕਾਰ ਹੈ, ਜੋ ਕਿ ਵਾਵਰੇ, (ਬੈਲਜੀਅਮ) ਅਤੇ ਐਮਸਟਲਵੀਨ (ਨੀਦਰਲੈਂਡ) ’ਚ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਮੱਦੇਨਜ਼ਰ ਹਾਕੀ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ।