ਚੰਡੀਗੜ੍ਹ : ਸ਼ਨੀਵਾਰ ਰਾਤ ਸਾਢੇ 10 ਵਜੇ ਸਰਹਿੰਦ ਰੇਲਵੇ ਸਟੇਸ਼ਨ ਕੋਲ ਹਾਵੜਾ ਮੇਲ ਰੇਲ ਗੱਡੀ ਦੇ ਜਨਰਲ ਡੱਬੇ ’ਚ ਧਮਾਕੇ ਨਾਲ ਮਹਿਲਾ ਸਣੇ ਚਾਰ ਵਿਅਕਤੀ ਜ਼ਖਮੀ ਹੋ ਗਏ। ਸਰਕਾਰੀ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੰਮਿ੍ਰਤਸਰ ਤੋਂ ਹਾਵੜਾ ਜਾ ਰਹੀ ਗੱਡੀ ’ਚ ਪਟਾਕਿਆਂ ਨਾਲ ਭਰੀ ਪਲਾਸਟਿਕ ਦੀ ਬਾਲਟੀ ’ਚ ਧਮਾਕਾ ਹੋਇਆ।


